Punjabi Likari Forums
Sat Sri Akal

ਸਿੱਖਾਂ ਦਾ ਜਲੂਸ? (ਨਿੱਕੀ ਕਹਾਣੀ)

Go down

Announcement ਸਿੱਖਾਂ ਦਾ ਜਲੂਸ? (ਨਿੱਕੀ ਕਹਾਣੀ)

Post by Admin on Wed Sep 05, 2012 1:11 am

ਸਿੱਖਾਂ ਦਾ ਜਲੂਸ? (ਨਿੱਕੀ ਕਹਾਣੀ)
---------------------------------

ਸੜਕ ਤੇ ਜਗਾਹ ਜਗਾਹ ਚਿੱਕੜ ਦੇ ਢੇਰ ਦੇ ਨਾਲ ਨਾਲ ਡੂਣੇ, ਪੇਪਰ ਪਲੇਟਾਂ, ਡਿਸਪੋਸਿਬਲ ਗਲਾਸ ਫੈਲੇ ਹੋਏ ਸੀ ! “ਇਹ ਅੱਜ ਇਤਨੀ ਗੰਦਗੀ ਕਿਓਂ ਫੈਲੀ ਹੈ ?” ਕੋਈ ਕਿਸੀ ਨੂੰ ਪੁਛ ਰਿਹਾ ਸੀ ! ਜਵਾਬ ਆਇਆ ਕੀ ਕਲ ਸਿੱਖਾਂ ਦਾ ਜਲੂਸ ਸੀ ਤੇ ਉਨ੍ਹਾਂ ਨੇ ਤਰਾਂ ਤਰਾਂ ਦੇ ਸਟਾਲ ਲਾ ਕੇ ਸੰਗਤਾਂ ਦੀ ਭਰਪੇਟ ਸੇਵਾ ਕਿੱਤੀ ਤੇ ਫਿਰ ਸੇਵਾ ਪੂਰੀ ਨਿਭਾਏ ਬਿਨਾ ਹੀ ਗੰਦ ਛਡ ਕੇ ਚਲੇ ਗਏ !

ਇਹ ਸੁਣਦਿਆਂ ਹਰਸਿਮਰਤ ਸਿੰਘ ਦਿਆਂ ਅੱਖਾਂ ਨੀਵੀਆਂ ਪੈ ਗਈਆਂ ! ਕੀ ਵਾਕਈ ਹੀ ਸਾਡਾ “ਨਗਰ ਕੀਰਤਨ” ਲੋਕਾਂ ਨੂੰ “ਜਲੂਸ” ਦਿੱਸਣ ਲੱਗ ਪਿਆ ਹੈ ? ਸ਼ਾਇਦ ਹਾਂ ! ਉਸਦੇ ਖਿਆਲਾਂ ਵਿਚ ਕਲ ਦੇ “ਨਗਰ ਕੀਰਤਨ” ਦੇ ਦ੍ਰਿਸ਼ ਚਲਨ ਲੱਗ ਪਏ .. ... ਜਗਾਹ ਜਗਾਹ ਖਾਉਣ-ਪੀਣ ਦੇ ਸਟਾਲ, ਉੱਚੀ ਉੱਚੀ ਲਾਉਡ-ਸਪੀਕਰਾਂ ਉੱਤੇ ਸ਼ਬਦ ਜਾਂ ਕਚੀ ਬਾਣੀ ਆਪਸ ਵਿਚ ਗੱਡ-ਮੜ੍ਹ ਹੋਈ, ਕੇਲੇ ਸੇਬ ਪ੍ਰਸ਼ਾਦ ਦੇ ਨਾਮ ਤੇ ਸੁੱਟ ਸੁੱਟ ਕੇ ਦੇਣੇ, ਮੋਟਰ-ਸਾਇਕਲਾਂ ਦੇ ਸਾਇਲੇੰਸਰ ਕਢ ਕੇ ਦਗੜ-ਮਗੜ ਕਰਦੇ ਨੌਜਵਾਨ ਜਿਨ੍ਹਾਂ ਵਿਚੋਂ ਜਿਆਦਾਤਰ ਸਿਖੀ ਤੋਂ ਹੀ ਅਨਜਾਣ (ਦਾੜੀ ਕੱਟੀ, ਟੀਟੂ ਪਟਕੇ ਬੰਨੀ), ਜੀਪਾਂ ਤੇ ਸਵਾਰ ਸਿਆਸੀ ਆਗੂ ਜਿਨ੍ਹਾਂ ਦਾ ਧਿਆਨ ਗੁਰਪੁਰਬ ਮਨਾਉਣ ਵੱਲ ਘਟ ਤੇ ਆਪਣੀ ਸ਼ਕਲ ਚਮਕਾਉਣ ਵੱਲ ਵਧ ਤੇ ਨਾਲ ਉਨ੍ਹਾਂ ਦੇ ਚੇਲੇ-ਚਪਾਟੇ, ਭਾਂਤ ਭਾਂਤ ਦੇ ਬੈੰਡ-ਬਾਜੇ ਵਾਲੇ ਜਿਨ੍ਹਾਂ ਦਾ ਕੋਈ ਸੰਬੰਧ ਹੀ ਨਹੀ ਹੈ ਗੁਰੂ ਨਾਲ ਜਾਂ ਗੁਰੂ ਦੇ ਸਿਧਾਂਤ ਨਾਲ, ਪਟਾਖਿਆਂ ਦੀ ਗਗਨਭੇਦੀ ਆਵਾਜਾਂ, ਹਰ ਤਰਫ਼ ਹਸੀਂ-ਠਠੇ ਦਾ ਮਾਹੌਲ ! ਥਕੇ ਹੋਏ ਸਕੂਲਾਂ ਦੇ ਬੱਚੇ, ਜਿਨ੍ਹਾਂ ਨੂੰ ਖਿਚ-ਧਰੂ ਕੇ ਗਿਣਤੀ ਵਧਾਉਣ ਲਈ ਲੈ ਆਇਆ ਗਿਆ ! ਤੇ ਸਭ ਤੋਂ ਆਖਿਰ ਵਿਚ ਆਪਣੇ ਹੀ ਵੱਲੋਂ ਪਾਏ ਗੰਦ ਨੂੰ ਇੱਕ ਪਾਸੇ ਕਰਕੇ ਰਾਹ ਸਾਫ਼ ਕਰਦੇ ਤੇ ਫਿਰ ਉਸਤੋਂ ਬਾਹਦ ਗੁਰੂ ਗਰੰਥ ਸਾਹਿਬ ਜੀ ਦੀ ਸਵਾਰੀ ਦੇ ਅੱਗੇ ਤੇ ਪਿੱਛੇ ਕੀਰਤਨ ਕਰਦੇ ਕੁਛ ਕੁ ਸ਼ਰਧਾਲੂ !

ਹਰਸਿਮਰਤ ਦਿਆਂ ਅੱਖਾਂ ਅੱਗੇ ਓਹ ਪੋਸਟਰ ਨਚਣ ਲੱਗਾ ਜਿਸ ਵਿਚ ਲਿਖਿਆ ਸੀ “ਗੁਰੂ ਗਰੰਥ ਸਾਹਿਬ ਜੀ ਦੀ ਅਗੁਵਾਈ ਵਿਚ ਨਗਰ ਕੀਰਤਨ ਹੋਵੇਗਾ ਜੀ” ! ਉਸਨੂੰ ਅਗੁਵਾਈ ਦਾ ਮਤਲਬ ਹੀ ਸਮਝ ਨਹੀ ਆਇਆ ... ਅਗੁਆਈ ਤੇ ਅੱਗੇ ਅੱਗੇ ਹੋ ਕੇ ਹੁੰਦੀ ਹੈ ਨਾ ਕੀ ਪਿਛੇ ਪਿਛੇ ਰਹ ਕੇ ? ਹੋਣਾ ਤੇ ਇਹ ਚਾਹੀਦਾ ਸੀ ਕੇ ਸਭ ਤੋਂ ਅੱਗੇ ਅੱਗੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਵਾਰੀ ਹੁੰਦੀ ਤੇ ਨਾਲ ਨਾਲ ਕੀਰਤਨ ਹੁੰਦਾ ਤੇ ਪਿਛੇ ਸੰਗਤਾਂ ਚਲਦਿਆਂ ! ਪਿਛੇ ਭਾਵੇਂ ਜਿਤਨਾ ਮਰਜੀ ਲੇਟ ਹੋਵੋ ਕਿਸਨੂੰ ਮਤਲਬ ਹੈ ? ਆਪਣੇ ਵਿਖਾਵਿਆਂ ਲਈ ਗੁਰੂ ਸਾਹਿਬ ਦੀ ਸਵਾਰੀ ਨੂੰ ਲੇਟ ਕਰਨਾ ਸਮਝ ਨਹੀ ਆਇਆ ? ਹੋਣਾ ਤੇ ਇਹ ਚਾਹੀਦਾ ਸੀ ਕੀ “ਨਗਰ ਕੀਰਤਨ” ਤੋਂ ਬਾਅਦ ਕੋਈ ਸੰਸਥਾ ਜਾਂ ਨੌਜਵਾਨ ਮੁੰਡੇ ਸਾਰਾ ਕੂੜਾ ਚੁੱਕ ਕੇ ਕਿਧਰੇ ਟਿਕਾਣੇ ਲਗਾ ਆਉਂਦੇ ਤੇ ਲੋਕਾਂ ਨੂੰ ਵੀ ਸਹੀ ਰਾਹ ਵਿਖਾਉਂਦੇ ਕੀ ਅਸੀਂ ਚੰਗੇ ਸਹਿਰੀ ਹਾਂ ! ਪੁਲਿਸ ਨਾਲ ਮਿਲ ਕੇ ਟ੍ਰੇਫਿਕ ਨੂੰ ਤਰੀਕੇ ਨਾਲ ਜਗਾਹ ਦਿੰਦੇ ਹੋਏ ਚਲਦੇ ਜਿਸ ਨਾਲ ਹੋਰਨਾ ਨੂੰ ਕੋਈ ਦਿੱਕਤ ਨਾ ਆਉਂਦੀ ! ਦਗੜ-ਮਗੜ ਮੋਟਰ ਸਾਇਕਲਾਂ ਨੂੰ ਚੁੱਕ ਕੇ ਥਾਣੇ ਬੰਦ ਕਰਵਾਉਂਦੇ !

ਗੁਰਮਤ ਅਨੁਸਾਰ ਨਗਰ ਕੀਰਤਨ ਕਰਦਿਆਂ ਸਾਡੇ ਗੁਰੂ ਦੀ ਕੀਰਤੀ (ਜੱਸ) ਆਪ ਹੀ ਫੈਲਦੀ ਤੇ ਫਿਰ ਇਹ ਲੋਕਾਂ ਨੂੰ ਵੀ ਜਲੂਸ ਨਹੀ ਬਲਕਿ “ਨਗਰ ਕੀਰਤਨ” ਹੀ ਦਿਸਦਾ ! ਇਹ ਸਭ ਸੋਚਦੇ ਸੋਚਦੇ ਹਰਸਿਮਰਤ ਨੇ ਆਪਣਾ ਮੰਨ ਪੱਕਾ ਕਰ ਲਿਆ ਕੀ ਅੱਗੇ ਤੋਂ ਓਹ ਨਗਰ ਕੀਰਤਨ ਦਾ ਹਿੱਸਾ ਬਨੇਗਾ .. ਜਲੂਸ ਦਾ ਨਹੀ !

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
Admin
Admin
Admin
Admin

Posts : 1199
Reputation : 270
Join date : 25/04/2012
Age : 62
Location : new delhi

Back to top Go down

Back to top


 
Permissions in this forum:
You cannot reply to topics in this forum