Punjabi Likari Forums
Sat Sri Akal

ਜਿੰਦਗੀ ਦਾ ਪੈਂਡਾ ਲੱਗੇ ਮੁਸ਼ਕਲ

Go down

Announcement ਜਿੰਦਗੀ ਦਾ ਪੈਂਡਾ ਲੱਗੇ ਮੁਸ਼ਕਲ

Post by A 'rora' Lalit on Tue Dec 25, 2018 9:48 pm

ਜਿੰਦਗੀ ਦਾ ਪੈਂਡਾ ਲੱਗੇ ਮੁਸ਼ਕਲ
ਯਾਰ ਨਾ ਜਦੋਂ ਕੋਈ ਕਰੀਬ ਹੋਵੇ
ਹਮਸਫ਼ਰ ਹੋਵੇ ਹਮ-ਖਿਆਲ ਵੀ
ਇਹ ਅਪਣਾ-ਅਪਣਾ ਨਸੀਬ ਹੋਵੇ|
ਸਾਹਵਾਂ ਤੋਂ ਵੱਧ ਜਿਨੂੰ ਚਾਹਿਆ
ਪਲਾਂ ਦੇ ਵਿੱਚ ਉਹ ਹੋਇਆ ਪਰਾਇਆ          
ਰੋਂਦੇ  ਨੂੰ ਪਿੱਛੇ ਛੱਡ ਗਈ
ਕੱਖਾਂ ਵਾਕਣ ਮੈਨੂੰ ਵੱਡ ਗਈ
ਅੱਖਾਂ ਸੁੱਕੀਆਂ ਤੇ ਦਿਲ ਮੇਰਾ ਰੋਵੇ
ਆਪਣਾ  ਵੀ ਕੋਈ ਅਜੀਜ਼ ਹੋਵੇ|
ਜਿੰਦਗੀ ਦਾ ਪੈਂਡਾ ਲੱਗੇ ਮੁਸ਼ਕਲ
ਯਾਰ ਨਾ ਜਦੋਂ ਕੋਈ ਕਰੀਬ ਹੋਵੇ|
ਖੂਨ ਸਭ ਦਾ ਪਾਣੀ ਹੋਇਆਂ
ਰਿਸ਼ਤਿਆਂ ਨੇ ਵੀ ਰੰਗ ਖੋਇਆ
ਵਕਤ ਦੀ ਦੇਖੋ  ਕੀ ਲਾਚਾਰੀ
ਜਿਉਣਾਂ ਹੋਇਆ ਮੇਰਾ ਭਾਰੀ
ਨੀਰਾਂ  ਦੀ ਥਾਂ ਰੱਤ ਅੱਖੋ ਚੋਵੇਂ
ਟੰਗਿਆਂ ਮਸੀਹ ਜਿਵੇਂ ਸਲੀਬ ਹੋਵੇ
ਜਿੰਦਗੀ ਦਾ ਪੈਂਡਾ ਲੱਗੇ ਮੁਸ਼ਕਲ
ਯਾਰ ਨਾ ਜਦੋਂ ਕੋਈ ਕਰੀਬ ਹੋਵੇ|
ਵਕਤੀ ਥਪੇੜਿਆਂ ‘ਚ’ ਨਾ ਵੀ ਅਪਣਾ ਖੋਇਆ
‘ਰੌੜਾ ‘ ਸੀ ਰਾਹ ਕਿਸੇ ਦਾ –ਟੋਮੀ ਸਭ ਦਾ ਹੋਇਆ
ਦੋ ਸੁੱਕੇ ਟੁੱਕੜੇ ਦੀ ਖਾਤਰ –ਤਲਵੇਂ  ਕਈ ਚੱਟੇ
ਬਣ ਨਾਂ ਸਕਿਆ ਮੇਰਾ-ਆਖੇਂ-ਹਰ ਕੋਈ ਤੈਨੂੰ ਪੱਟੇ
ਕੋਈ ਮੈਨੂੰ ਕੁਝ ਵੀ ਕਹਿ ਜਾਏ
ਜੌਰੂ ਜਿਵੇਂ ਕਿਸੇ ਗਰੀਬ ਦੀ ਹੋਵੇ|
ਜਿੰਦਗੀ ਦਾ ਪੈਂਡਾ ਲੱਗੇ ਮੁਸ਼ਕਲ
ਯਾਰ ਨਾ ਜਦੋਂ ਕੋਈ ਕਰੀਬ ਹੋਵੇ|
ਤੇਰੇ ਲਈ ਮੈਂ ਕਿੰਨੀ ਹਾਂ ਬਦਲੀ
ਫੇਰ ਵੀ ਨਾ ਚੰਗੀ ਤੈਨੂੰ ਲਗਦੀ
ਆਖੇ ਮੈਨੂੰ  –ਖੁਦ ਅੰਦਰ ਵੀ ਤੂੰ ਝਾਤੀ ਮਾਰ
ਵਾਂਗ ਪਾਂਡਵਾਂ ‘ਜਿੰਦਗੀ ਜੂਆਂ’’ਮੈ ਵੀ ਗਈ ਹਾਰ
ਜਿਉਣਾ ਮੇਰਾ ਹੁਣ ਕਾਹਦਾ ਜਿਉਣਾ
ਜਿਊਦਾਂ ਜਿਵੇਂ ਕੋਈ ਰਕੀਬ ਹੋਵੇ|
ਜਿੰਦਗੀ ਦਾ ਪੈਂਡਾ ਲੱਗੇ ਮੁਸ਼ਕਲ
ਯਾਰ ਨਾ ਜਦੋਂ ਕੋਈ ਕਰੀਬ ਹੋਵੇ|

A 'rora' Lalit

Posts : 17
Reputation : 0
Join date : 22/12/2018
Age : 45
Location : Chandigarh

Back to top Go down

Back to top


 
Permissions in this forum:
You cannot reply to topics in this forum