Punjabi Likari Forums
Sat Sri Akal

........ਲਾਲਿਆਂ ਦੀ ਹੱਟੀ.......✒ ਸਾਹਿਬ ਜੋਤ ਸਿੰਘ

Go down

Announcement ........ਲਾਲਿਆਂ ਦੀ ਹੱਟੀ.......✒ ਸਾਹਿਬ ਜੋਤ ਸਿੰਘ

Post by Admin on Mon Nov 23, 2015 2:56 pm

........ਲਾਲਿਆਂ ਦੀ ਹੱਟੀ.......
ਲਾਲਿਆਂ ਦੀ ਹੱਟੀ ਯਾਰੋ..
ਲਾਲਿਆਂ ਦੀ ਹੱਟੀ
ਵੱਟ-ਵੱਟ ਨਗਦੀ ਜੀ
ਤੌੜਿਆਂ 'ਚ ਰੱਖੀ
ਲਾਲਿਆਂ ਦੀ ਹੱਟੀ ਯਾਰੋ..
ਲਾਲਿਆਂ ਦੀ ਹੱਟੀ
ਲਾਲਿਆਂ ਦੀ ਹੱਟੀ ਦਾ ਜੀ
ਪਿੰਡ ਵਿੱਚ ਚਰਚਾ
ਸ਼ੇਰਮੁਖੀ ਪਾਅ ਹੱਟ
ਕੀਤਾ ਵਾਹਵਾ ਖਰਚਾ
ਖੰਡ-ਪੱਤੀ ਕੀ ਯਾਰੋ
ਠੰਡੇ ਤੱਕ ਵਿਕਦੇ
ਰੁਪਈਏ ਦਾ ਹਿਸਬ ਵੇਖੋ
ਬਹੀਆਂ 'ਤੇ ਲਿਖਦੇ
ਜ਼ੀਮੀਦਾਰ ਪਿੰਡ ਦੇ ਵੀ
ਐਥੇ ਆਕੇ ਢੁੱਕਦੇ
ਪਸ਼ੂ ਦੀ ਖੁਰਾਕ ਯਾਰੋ
ਬੋਰੀਆਂ 'ਚ ਚੁੱਕਦੇ
ਲਾਲਿਆਂ ਦੀ ਅੱਖ ਵੇਖੋ
ਹਰ ਵੇਲੇ ਦੱਬਦੀ
ਕੋਈ ਸੱਥਰੀ ਗੁਆਂਢ ਦੀ ਵੀ
ਦਰ ਨਾ ਜੀ ਟੱਪਦੀ
ਭੁਲੇਖਿਆਂ ਨੂੰ ਦੂਰ ਕਰ
ਅੱਜ ਆਈ ਇੱਕ ਜੱਟੀ
ਲਾਲਿਆਂ ਦੀ ਹੱਟੀ ਯਾਰੋ
ਲਾਲਿਆਂ ਦੀ ਹੱਟੀ
ਜੱਟੀ ਦਾ ਜਲੋਹ ਯਾਰੋ
ਸੂਰਜ ਜਿਓਂ ਭਖਦਾ
ਗੱਲ੍ਹਾਂ 'ਤੇ ਗੁਲਾਲ ਜਿਓਂ
ਤੰਦੂਰ ਹੋਵੇ ਤਪਦਾ
ਸਰੂ ਲੰਮੀ ਕੱਦ ਦੀ ਜੀ
ਲੱਕ ਤੱਕ ਵਾਲ ਸੀ
ਲਾਲੇ ਦਾ ਜੀ ਤੱਕ ਉਹਨੂੰ
ਹੋਇਆ ਬੁਰਾ ਹਾਲ ਸੀ
ਹੈਂਜੀ-ਹੈਂਜੀ ਕਰ ਲਾਲਾ
ਮਿੱਠੀਆਂ ਜੀ ਮਾਰਦਾ
ਐਨਕ ਨੂੰ ਰੱਖ ਨੱਕੀਂ
ਜੱਟੀ ਨੂੰ ਸੀ ਤਾੜ ਦਾ
ਜੱਟੀ ਨੇ ਵੀ ਲਾਲੇ ਦੀ ਜੀ
ਹਰ ਰਗ ਨਾਪ ਲਈ
ਕਿਤੇ-ਕਿਤੇ ਅੱਖ ਕੱਢ
ਕੌੜਾ ਜਿਹਾ ਝਾਕਦੀ
ਲਾਲੇ ਕੋਲ ਘੁੰਢ ਕੱਢ
ਜੱਟੀ ਘਰ ਵੱਲ ਨੱਠੀ
ਲਾਲਿਆਂ ਦੀ ਹੱਟੀ ਯਾਰੋ
ਲਾਲਿਆਂ ਦੀ ਹੱਟੀ
ਘਰ ਪਹੁੰਚ ਜੱਟੀ ਨੇ ਤਾਂ
ਦੂਜਾ ਚੰਨ ਚਾੜ੍ਹਤਾ
ਦੋ-ਤਿੰਨ ਕੋਲੋਂ ਲਾਕੇ
ਜੱਟ ਨਿਰਾ ਰਾੜ੍ਹਤਾ
ਜੱਟ ਵੀ ਕੀ ਯਾਰੋ ਉਹ ਤਾਂ
ਆਦਮ ਜਨੌਰ ਸੀ
ਸੁਣ ਗੱਲ ਸਾਰਾ ਘਰ
ਹੋਇਆ ਡੋਰ-ਭੋਰ ਸੀ
ਚਾਚੇ-ਤਾਏ ਮੁੰਡੇ ਕੀ ਜੀ
ਯਾਰ ਵੀ ਸੀ ਯਾਰ ਦਾ
ਸਾਰੇ ਘਰ ਹੋਏ ਕੱਠੇ
ਭਾਬੀ ਮੋਹ ਮਾਰ ਦਾ
ਘਰ ਦੀ ਨੂੰ ਘਰੇ ਰੱਖ
ਸਾਥੀ ਸਾਰੇ ਨਾਲ ਲਏ
ਕਾਫਲਾ ਜਾ ਬੰਨ੍ਹ ਸਾਰੇ
ਲਾਲਾ ਜੀ ਦੇ ਪਾਸ ਗਏ
ਕਮਲੀ ਹੀ ਹੋ ਗਈ ਸੀ
ਹੱਸ-ਹੱਸ ਜੱਟੀ
ਲਾਲਿਆਂ ਦੀ ਹੱਟੀ ਯਾਰੋ
ਲਾਲਿਆਂ ਦੀ ਹੱਟੀ
ਕੱਠ ਹੋਇਆ ਚੌਂਕ ਵਿੱਚ
ਜੱਟ ਵਾਜਾਂ ਮਾਰਦਾ
ਲੱਗਿਆ ਸੀ ਹੋਇਆ ਬੂਹਾ
ਉਹਦੇ ਕੰਮ-ਕਾਰ ਦਾ
ਹੱਟ ਮੂਹਰੇ ਸਾਰੇ ਜੱਟ
ਪੱਬਾਂ ਭੂੰਈਂ ਬੈਠ ਗਏ
ਆਇਆ ਜਦ ਲਾਲਾ ਯਾਰੋ
ਲੋਕ ਸਾਰੇ ਐਂਠ ਗਏ
ਜੱਟਾਂ ਨੇ ਜੀ ਮਿਲ ਕੇ
ਲਾਲਾ ਲੰਬਾ ਪਾ ਲਿਆ
ਲਾਲਾ ਵੀ ਸੀ ਹਿੰਮਤ
ਉੱਤੋਂ ਜੱਫਾ ਪਾ ਲਿਆ
ਸਰੇ-ਚੌਂਕ ਖੇਲ ਹੁੰਦਾ
ਕੋਡੀ ਦਾ ਸੀ ਜਾਪਦਾ
ਲੋਕਾਂ ਦਾ ਵੀ ਉੱਤੋਂ ਕੱਠ
ਆਇਆ ਠਾਠਾਂ ਮਾਰਦਾ
ਅੱਜ ਕੁੜਤਾ ਵੀ ਪਾਟ ਗਿਆ
ਧੋਤੀ ਵੀ ਸੀ ਲੱਥੀ
ਲਾਲਿਆਂ ਦੀ ਹੱਟੀ ਯਾਰੋ
ਲਾਲਿਆਂ ਦੀ ਹੱਟੀ
ਸਾਰਾ ਪਿੰਡ ਖੜ੍ਹਾ ਵੇਖੇ
ਕੋਈ ਹੱਥ ਵੀ ਨਾ ਲਾਂਵਦਾ
ਜੱਟਾਂ ਦੇ ਹੰਝੂਮ ਨੂੰ ਜੀ
ਠੱਲ੍ਹ ਕੋਣ ਪਾਂਵਦਾ?
ਆਖਰ ਨੂੰ ਆਈ ਲਾਲੀ
'ਐ ਜੀ ਸੁਣੋ' ਕਰਦੀ
ਅੰਦਰੋਂ ਤਾਂ ਉਹ ਵੀ ਯਾਰੋ
ਜੱਟ ਉੱਤੇ ਮਰਦੀ
ਜੱਟ ਜਦ ਹੋਇਆ ਸਿੱਧਾ
ਲਾਲੀ ਉਹਨੂੰ ਭਾਅ ਗਈ
ਮਣ-ਕਿਲੋ ਭਾਰੇ ਉੱਤੇ
'ਐ ਜੀ ਸੁਣੋ' ਛਾ ਗਈ
ਕੈਸਾ ਇਹੇ ਮੇਲ ਹੋਇਆ
ਲਾਲੇ ਨੂੰ ਨਾ ਟੋਹ ਸੀ
ਜੱਟ ਦਾ ਵੀ ਲਾਲੀ ਨਾਲ
ਚੰਦਰਾ ਜਾ ਮੋਹ ਸੀ
ਗੱਲ ਕੀ ਸੀ ਹੋਣੀ ਯਾਰੋ
ਬਸ ਹੋ ਗਈ ਅੱਟੀ-ਬੱਟੀ
ਲਾਲਿਆਂ ਦੀ ਹੱਟੀ ਯਾਰੋ
ਲਾਲਿਆਂ ਦੀ ਹੱਟੀ
ਜੱਟੀ ਹੁਣ ਲਾਲੇ ਹੱਟੀਂ
ਦੁੱਧ ਛੱਡ ਵੇਚੇ ਤੇਲ
ਲਾਲੀ ਦੇ ਤਾਂ ਭਾਗ ਹੋਏ
ਜੱਟ ਨਾਲ ਹੋਇਆ ਮੇਲ
ਜੱਟੀ ਯਾਰੋ ਦਾਲ ਵੇਚੇ
ਰੂੰਘੇ ਦੇਵੇ ਹੱਥ ਖੋਲ
ਰੋਵੇ ਜੱਟੀ ਭਾਗ ਫੁੱਟੇ
ਲਾਲੀ ਜੋ ਸੀ ਜੱਟ ਕੋਲ
ਲਾਲੀ ਨਾ ਜੀ ਧਾਰ ਚੋਵੇ
ਜੱਟ ਕੰਮੀਂ ਲਾ ਲਿਆ
ਜੱਟ ਕੋਮ ਭਾਰੀ ਉੱਤੇ
ਲਾਲੀ-ਲਾਲਾ ਛਾ ਗਿਆ
ਇੱਕ ਨਾਲ ਪਿਆਰ ਕਰੋ
ਜਿਹੜਾ ਹੋਵੇ ਦਰਦੀ
'ਸਾਹਿਬ' ਜੀ ਸਾਫ ਕਹੇ
ਇੱਕੋ ਪਿਆਰ ਕਰਦੀ
ਮਾਫ ਕਾਰੋ ਯਾਰੋ
ਜੇ ਮੈਂ ਗੱਲ ਕਹੀ ਕੱਚੀ
ਲਾਲਿਆਂ ਦੀ ਹੱਟੀ ਯਾਰੋ
ਲਾਲਿਆਂ ਦੀ ਹੱਟੀ
✒ ਸਾਹਿਬ ਜੋਤ ਸਿੰਘ
98782-92502
80547-60229

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
Admin
Admin
Admin
Admin

Posts : 1199
Reputation : 270
Join date : 25/04/2012
Age : 62
Location : new delhi

Back to top Go down

Back to top


 
Permissions in this forum:
You cannot reply to topics in this forum