Punjabi Likari Forums
Sat Sri Akal

Seva Ki Hai?

Go down

Announcement Seva Ki Hai?

Post by manjeet kaur on Sun Sep 28, 2014 9:44 pm

ਸੇਵਾ ਕੀ ਹੈ....?
ਸਵੇਰ ਦਾ ਸਮਾਂ ਸੀ ਤੇ ਗੁਰਜੰਟ ਸਵੇਰੇ ਉਠ ਕੇ ਸਕੂਲ ਨੂੰ ਜਾਣ ਲਈ
ਤਿਆਰ ਹੋਣ ਲਗ ਪਿਆ ਅਤੇ ਖਾਦ ਦੇ ਬੋਰੇ ਦਾ ਬਣਿਆ
ਬਸਤਾ ਲੈ ਕੇ ਸਕੂਲ ਨੂੰ ਤੁਰ ਪਿਆ |
ਸਕੂਲ ਚ ਸਾਰੇ ਬਚੇ ਪਰੇਅਰ ਤੋਂ ਬਾਅਦ ਕਲਾਸਾਂ ਚ ਬੈਠ ਕੇ
ਪੜਾਈ ਸ਼ੁਰੂ ਹੋਣ ਦਾ ਇੰਤਜਾਰ ਕਰ ਰਹੇ ਸੀ | ਗੁਰਜੰਟ
ਵੀ ਤੀਜੀ ਜਮਾਤ ਵਿਚ ਬੈਠਾ ਆਪਣੀ ਟੀਚਰ ਦਾ ਇੰਤਜਾਰ
ਕਰ ਰਿਹਾ ਸੀ| ਸਕੂਲ ਦੇ ਮੁਖ ਅਧਿਆਪਕ ਨੇ ਸਾਰੇ
ਅਧਿਆਪਕਾਂ ਨੂੰ ਆਪਣੇ ਦਫਤਰ ਵਿਚ ਬੁਲਾਇਆ ਅਤੇ ਕਿਹਾ ਕੇ
'ਕਿ ਸਾਰੇ ਬਚਿਆ ਦੀ ਫੀਸ ਆ ਗਈ ਹੈ??' ਇਹ ਗਲ ਕਹਿਣ
ਉਪਰੰਤ ਹੀ ਇਕ ਅਧਿਆਪਕ ਬੋਲ ਪਿਆ ਕੇ 'ਨਹੀ ਸਰ,
ਮੇਰੀ ਕਲਾਸ ਦੇ ਇਕ ਬਚੇ ਦੀ ਹਾਲੇ ਤਕ ਫੀਸ ਨਈ ਆਈ' | ਮੁਖ
ਅਧਿਆਪਕ ਨੇ ਕਿਹਾ ਕੇ ਬਚੇ ਨੂੰ ਮੇਰੇ ਕੋਲ ਹਾਜਿਰ ਕਰੋ |
ਗੁਰਜੰਟ ਨੂੰ ਮੁਖ ਅਧਿਆਪਕ ਕੋਲ ਲਿਆਂਦਾ ਗਿਆ |
ਮੁਖ ਅਧਿਆਪਕ- ( ਬੜੇ ਪਿਆਰ ਨਾਲ ਕਿਹਾ)
ਬੇਟਾ ਜੀ ਤੁਹਾਡੀ ਫੀਸ ਨਈ ਆਈ, ਅਤੇ ਤੁਸੀ ਸਕੂਲ
ਦੀ ਵਰਦੀ ਵੀ ਨਈ ਪਾਈ..
ਗੁਰਜੰਟ - (ਭੋਲੇ ਜਿਹੇ ਮੂੰਹ ਰਾਹੀ) ਸਰ ਜੀ, ਮੇਰਾ ਬਾਪੂ ਇਸ
ਦੁਨਿਆ ਤੋਂ ਚਲ ਵਸਿਆ ਹੈ |ਮੇਰੀ ਮੰਮੀ ਨੇ ਪਿਛਲੇ ਸਾਲ
ਮੇਰਾ ਦਾਖਲਾ ਕਰਵਾਇਆ ਸੀ ਪਰ ਇਸ ਸਾਲ ਮੰਮੀ ਕੋਲ
ਮੇਰੀ ਵਰਦੀ ਅਤੇ ਪੜਾਈ ਲਈ ਪੈਸੇ ਨਹੀ ਹਨ|
ਮੁਖ ਅਧਿਆਪਕ - ਬੇਟਾ ਇਹ ਸਾਡੇ ਸਕੂਲ ਦੇ ਨਿਯਮਾਂ ਦੇ
ਖਿਲਾਫ ਹੈ ਤੁਹਾਨੂੰ ਅਸੀ ਸਕੂਲ ਚ ਬੈਠਣ ਦੀ ਆਗਿਆ ਨਈ ਦੇ
ਸਕਦੇ | ਤੁਸੀ ਫੀਸ ਲੈ ਕੇ ਆਉ ਪਹਿਲਾ |
ਗੁਰਜੰਟ ਨੇ ਆਪਣਾ ਬਸਤਾ ਲਿਆ ਤੇ ਘਰ ਨੂੰ ਤੁਰ ਪਿਆ| ਘਰ
ਜਾ ਕੇ ਆਪਣੀ ਮਾਂ ਨੂੰ ਸਾਰੀ ਗਲ ਦਸੀ ਅਤੇ ਮਾਂ ਕੋਲੋਂ ਫੀਸ
ਮੰਗਣ ਦੀ ਜਿਦ ਕਰਨ ਲਗ ਗਿਆ |
ਮਾਂ - ਪੁਤ ਆਪਣੇ ਘਰ ਇਨੇ ਪੈਸੇ ਨਹੀ ਹਨ ਕੇ ਮੈਂ ਤੈਨੂੰ ਪੜਾ ਸਕਾਂ |
ਮੈਂ ਤਾਂ ਲੋਕਾ ਦੇ ਘਰਾਂ ਚ ਬਰਤਨ ਮਾਂਜ ਕੇ ਮਸਾਂ ਘਰ
ਚਲਾ ਰਹੀ ਹਾਂ |
ਮਾਂ ਦੀ ਇਹ ਗਲ ਸੁਣ ਕੇ ਗੁਰਜੰਟ ਦੀਆਂ ਅਖਾਂ ਚ ਹੰਜੂ ਆ ਗਏ |
ਮਾਂ ਨੇ ਆਪਣੀ ਛਾਤੀ ਲਾ ਕੇ ਪੁਤ ਨੂੰ ਕਿਹਾ " ਮੇਰਾ ਪੁਤ ਰੋ
ਨਾ, ਰਬ ਸਾਰੀਆ ਦੀ ਸੁਣਦਾ ਆ" | ਕੁਜ ਦੇਰ ਮਗਰੋਂ ਗੁਰਜੰਟ
ਚੁਪ ਕੀਤਾ ਤੇ ਖੋਰੇ ਉਸਦੇ ਮਨ ਵਿਚ ਕੀ ਆਇਆ | ਉਹਨੇ ਇਕ
ਕਾਗਜ ਤੇ ਕੁਝ ਅਖਰ ਲਿਖੇ ਅਤੇ ਗੁਰਦਵਾਰੇ ਨੂੰ ਚਲ ਪਿਆ |
ਸਿਖਰ ਦੁਪਿਹਰੇ 12 ਕ ਵਜੇ ਉਹ ਗੁਰਦਵਾਰੇ ਜਾ ਕੇ ਗੁਰੂ ਗਰੰਥ
ਸਾਹਿਬ ਦੇ ਅਗੇ ਮਥਾ ਟੇਕਦਾ ਹੈ | ਮਗਰੋਂ ਪਰਕਰਮਾਂ ਕਰਕੇ
ਆਪਣੀ ਪਰਚੀ ਮਹਾਰਾਜ ਦੇ ਪੀੜੇ ਥਲੇ ਰਖ ਦਿੰਦਾ ਹੈ ਅਤੇ
ਘਰ ਨੂੰ ਆ ਜਾਦਾ ਹੈ | ਗੁਰਜੰਟ ਨੂੰ ਇਹ ਸਭ ਕਰਦਿਆ ਗੁਰਦਵਾਰੇ
ਦਾ ਭਾਈ ਦੇਖ ਲੈਂਦਾ ਹੈ | ਭਾਈ ਜਦ ਪਰਚੀ ਖੋਲ ਕੇ ਪੜਦਾ ਹੈ
ਤਾਂ ਉਸ ਦੀਆਂ ਅਖਾਂ ਚੋ ਪਰਲ ਪਰਲ ਵਹਿ ਤੁਰਿਆ |
ਪਰਚੀ ਚ ਗੁਰਜੰਟ ਨੇ ਗੁਰੂ ਗਰੰਥ ਮਹਾਰਾਜ ਜੀ ਨੂੰ ਸੰਬੋਧਣ ਕਰਕੇ
ਕੇ ਲਿਖਿਆ ਸੀ ਕੇ " ਹੇ ਗੁਰੂ ਸਾਬ ਜੀ, ਮੇਰਾ ਬਾਪੂ ਮਰ
ਗਿਆ ਹੈ ਤੇ ਮੇਰੀ ਮਾਂ ਲੋਕਾਂ ਦੇ ਬਰਤਨ, ਕਪੜੇ ਧੋ ਕੇ ਘਰ
ਚਲਾ ਰਹੀ ਹੈ | ਸਾਡੇ ਘਰ ਪੈਸੇ ਨਈ ਹਨ, ਮੈਂ
ਪੜਨਾ ਚਾਹੁੰਦਾ ਹਾਂ | ਤੁਸੀ ਮੇਰੀ ਫੀਸ ਅਤੇ
ਮੇਰੀ ਵਰਦੀ ਜੋਗੇ ਪੈਸੇ ਦੇ ਦਵੋ "
ਇਹ ਗਲ ਪੜ ਕੇ ਭਾਈ ਨਾਲੇ ਤਾਂ ਰੋ ਰਿਹਾ ਸੀ ਤੇ ਨਾਲ
ਦੀ ਨਾਲ ਆਪਣੇ ਮਨ ਚ ਸੋਚ ਵਿਚਾਰ ਕਰ ਰਿਹਾ ਸੀ ਕੇ
ਜਿਸ ਤਰਾ ਇਹ ਛੋਟਾ ਜਿਹਾ ਜਵਾਕ ਇੰਨੇ ਮਜਬੂਤ ਇਰਾਦੇ
ਨਾਲ ਅਰਦਾਸ ਕਰਕੇ ਗਿਆ ਹੈ ਇਸ
ਤਰਾਂ ਤਾਂ ਅਸੀ ਵੀ ਕਦੀ ਨਈ ਕੀਤੀ ਹੋਣੀ |
ਭਾਈ ਨੇ ਉਸੇ ਵਕਤ ਹੀ ਕਮੇਟੀ ਦੇ ਪਰਧਾਨ ਨੂੰ ਫੋਨ ਕੀਤਾ ਤੇ
ਸ਼ਾਮ ਨੂੰ ਬੈਠਕ ਕਰਨ ਬਾਰੇ ਕਿਹਾ |
ਸ਼ਾਮ ਨੂੰ ਸਾਰੇ ਮੈਂਬਰ ਆ ਗਏ ਤੇ ਭਾਈ ਨੇ ਆਪਣੀ ਗਲ ਸੁਰੂ
ਕੀਤੀ ਕੇ ਤੁਸੀ ਜਿੰਨੇ ਕ ਪੈਸੇ ਮੈਨੂੰ ਦਿੰਦੇ ਹੋ ਉਸ ਚੋ ਅਧੇ ਹੁਣ ਦੇ
ਦਵੋ ਮੈਂ ਆ ਬਚੇ ਦੀ ਫੀਸ ਦੇਣੀ ਹੈ | ਇੰਨੀ ਗਲ ਕਹਿਣ ਦੀ ਦੇਰ
ਸੀ ਕੇ ਪਰਧਾਨ ਨੇ ਭਾਈ ਨੂੰ ਟੋਕ ਦਿਤਾ ਤੇ ਕਹਿਣ ਲਗੇ ਕੇ ਗੁਰੂ
ਘਰ ਦੀ ਗੋਲਕ ਨਾਲ ਆਪਾਂ ਬਚੇ ਨੂੰ ਪੜਾਵਾਂਗੇ |
ਅਗਲੇ ਦਿਨ ਬਚੇ ਦੇ ਘਰ ਬਾਰੇ ਪਤਾ ਕੀਤਾ ਗਿਆ ਤੇ ਬਚੇ
ਦੀ ਮਾਂ ਨੂੰ ਕਮੇਟੀ ਪਰਧਾਨ ਮਿਲਿਆ ਅਤੇ ਗੁਰਜੰਟ ਦੀ ਮਾਂ ਨੂੰ
ਕਿਹਾ ਕੇ " ਤੁਹਾਡਾ ਬੇਟਾ ਕਲ ਗੁਰਦੁਆਰੇ ਆਇਆ ਸੀ ਅਤੇ ਆ
ਵਰਕੇ ਤੇ ਉਸਨੇ ਆਪਣੀ ਮਨਸ਼ਾ ਲਿਖੀ ਕੇ ਮੈਂ ਪੜਨਾ ਹੈ | ਭੈਣ
ਜੀ ਅਸੀ ਬਚੇ ਨੂੰ ਪੜਾਵਾਗੇ, ਪਰ ਤੁਸੀ ਸਾਡੇ ਬਾਰੇ
ਕਦੀ ਵੀ ਬਚੇ ਨੂੰ ਨਈ ਦਸਣਾ, ਕਲ ਨੂੰ ਬਚਾ ਪੜ ਲਿਖ ਕੇ
ਡਾਕਟਰ ਬਣੇ ਜਾਂ ਇੰਜੀਨਿਅਰ, ਸਾਰਾ ਖਰਚਾ ਗੁਰੂ ਘਰ
ਦੀ ਗੋਲਕ ਕਰੇਗੀ | ਸਾਰੀ ਉਮਰ ਤੁਹਾਡਾ ਬੇਟਾ ਗੁਰੂ
ਦਾ ਦੇਣਦਾਰ ਹੋਵੇਗਾ"
ਮਾਂ ਦੀਆਂ ਅਖਾ ਨੰਮ ਸਨ ਅਤੇ ਉਹ ਅੰਦਰ ਹੀ ਅੰਦਰ ਰਬ
ਦਾ ਧੰਨਵਾਦ ਕਰ ਰਹੀ ਸੀ |
ਇਹ ਹੀ ਸਿਖ ਦੀ ਅਸਲੀ ਸੇਵਾ ਹੈ | ਪਰ ਸਾਡੀ ਕੋਮ
ਦਾ ਜਿਆਦਾ ਜੋਰ ਲੰਗਰਾਂ ਤੇ ਲਗਾ ਹੋਇਆ ਹੈ | ਬਾਬੇ ਆ ਕੇ
ਸਤਿਨਾਮ ਵਾਹਿਗੁਰੂ ਦਾ ਹੋਕਾ ਦਿੰਦੇ ਆ ਤੇ ਅਸੀ ਬਾਬਿਆ
ਨੂੰ ਬੋਰੀਆ ਭਰ ਭਰ ਕੇ ਦਾਣੇ ਦਿੰਦੇ ਹਾਂ |
ਅਕਲੀ ਸਾਹਿਬੁ ਸੇਵਿਐ ਅਕਲੀ ਪਾਈਐ ਮਾਨੁ ||
ਅਕਲੀ ਪੜਿ ਕੇ ਬੁਝਿਐ ਅਕਲੀ ਕੀਚੈ ਦਾਨੁ || ( ਅੰਗ 1245 }
ਗੁਰੂ ਪੰਥ ਦਾ te Panth Guru da
manjeet kaur
manjeet kaur

Posts : 241
Reputation : 95
Join date : 13/09/2012
Age : 42
Location : new delhi

Back to top Go down

Back to top


 
Permissions in this forum:
You cannot reply to topics in this forum