Punjabi Likari Forums
Sat Sri Akal

‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ-ਸੰਪਾਦਨ ਅਤੇ ਵਿਰੋਧੀ ਧਿਰਾਂ’

Go down

Announcement Re: ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ-ਸੰਪਾਦਨ ਅਤੇ ਵਿਰੋਧੀ ਧਿਰਾਂ’

Post by manjeet kaur on Sat Dec 08, 2012 2:10 pm

praying praying
manjeet kaur
manjeet kaur

Posts : 241
Reputation : 95
Join date : 13/09/2012
Age : 42
Location : new delhi

Back to top Go down

Announcement Re: ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ-ਸੰਪਾਦਨ ਅਤੇ ਵਿਰੋਧੀ ਧਿਰਾਂ’

Post by perminder singh on Sat Dec 08, 2012 12:54 pm

good post
perminder singh
perminder singh
Admin
Admin

Posts : 651
Reputation : 172
Join date : 08/05/2012
Age : 63
Location : new delhi

Back to top Go down

Announcement Re: ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ-ਸੰਪਾਦਨ ਅਤੇ ਵਿਰੋਧੀ ਧਿਰਾਂ’

Post by Admin on Wed Dec 05, 2012 5:00 pm

waheguru

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
Admin
Admin
Admin
Admin

Posts : 1199
Reputation : 270
Join date : 25/04/2012
Age : 62
Location : new delhi

Back to top Go down

Announcement Re: ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ-ਸੰਪਾਦਨ ਅਤੇ ਵਿਰੋਧੀ ਧਿਰਾਂ’

Post by Gurwinder Singh on Tue Dec 04, 2012 12:56 pm

Wadia gean dita ji dhanwad jio
Gurwinder Singh
Gurwinder Singh

Posts : 199
Reputation : 116
Join date : 03/12/2012
Age : 30
Location : Ludhiana

Back to top Go down

Announcement ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ-ਸੰਪਾਦਨ ਅਤੇ ਵਿਰੋਧੀ ਧਿਰਾਂ’

Post by preety kaur on Sun Oct 21, 2012 12:54 am

‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ-ਸੰਪਾਦਨ ਅਤੇ ਵਿਰੋਧੀ ਧਿਰਾਂ’

ਸਿੱਖੀ ਦਾ ਇਤਿਹਾਸ ਬੜੀਆਂ ਅਨੂਠੀਆਂ ਘਟਨਾਵਾਂ ਨਾਲ ਭਰਿਆ ਹੋਇਆ ਹੈ। ਐਸੀਆਂ ਘਟਨਾਵਾਂ ਜਿਨਾਂ ਦਾ ਵਾਪਰਣਾ ਆਪਣੇ ਆਪ ਵਿਚ ਬੜਾ ਅਨੋਖਾ ਸੀ। ਲੇਕਿਨ ਘਟਟਨਾਵਾਂ ਤਾਂ ਘਟਨਾਵਾਂ ਹੀ ਹੁੰਦੀਆਂ ਹਨ ਇਸ ਲਈ ਘਟ (ਵਾਪਰ) ਜਾਂਦੀਆਂ ਹਨ ਅਤੇ ਵਾਪਰਣ ਨਾਲ ਅਤੀਤ ਦਾ ਹਿੱਸਾ ਬਣਦੀਆਂ ਜਾਂਦੀਆਂ ਹਨ। ਇਸ ਦੇ ਨਾਲ ਨਾਲ ਕੁਝ ਘਟਨਾਵਾਂ ਅਤੀਤ ਦਾ ਹਿੱਸਾ ਹੋ ਜਾਣ ਦੇ ਬਾਵਜੂਦ ਵਰਤਮਾਨ ਵਿਚ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ। ਪ੍ਰੰਤੂ ਫਿਰ ਵੀ ਉਹ ਰਹਿੰਦੀਆਂ ਹਨ ਇਤਿਹਾਸ ਦਾ ਹਿਸਾ ਬਣਕੇ ਹੀ। ਕਿੳਕਿ ਗਿਆ ਹੋਇਆ ਵਕਤ ਵਾਪਿਸ ਨਹੀਂ ਆਉਂਦਾ।
ਜੇਕਰ ਅਸੀਂ ਗ਼ੋਰ ਕਰ ਸਕੀਏ ਤਾਂ ਪਤਾ ਚਲਦਾ ਹੈ ਕਿ ਗੁਰੂ ਨਾਨਕ ਜੀ ਦਾ ਜੇਨਊ ਦੀ ਰਸਮ ਤੋਂ ਅਸਹਿਮਤ ਹੋਣਾ, ਪ੍ਰਚਾਰ ਯਾਤਰਾਂਵਾਂ, ਗੁਰੂ ਅੰਗਦ ਨੂੰ ਆਪਣਾ ਵਾਰਿਸ ਚੁਣਦੇ ਹੋਏ ਉਨਾਂ ਦੇ ਹਥ ਆਪਣੇ ‘ਸ਼ਬਦ ਗਿਆਨ’ ਅਤੇ ਆਪਣੇ ਨਾਲ ਜੁੜੇ ਭਾਈਚਾਰੇ ਦੀ ਕਮਾਨ ਸੋਂਪਣਾ, ਗੁਰੂ ਅਰਜਨ ਦੇਵ ਜੀ ਦਾ ਗੁਰਬਾਣੀ ਦਾ ਸੰਕਲਨ ਅਤੇ ਸੰਪਾਦਨ ਕਰਣਾ,, ਗੁਰੂ ਹਰਿ ਗੋਬਿੰਦ ਜੀ ਦਾ ਮੀਰੀ-ਪੀਰੀ ਦੇ ਫ਼ਲਸਫ਼ੇ ਦਾ ਖੁਲਾਸਾ ਕਰਣਾ, ਗੁਰੂ ਗੋਬਿੰਦ ਸਿੰਘ ਜੀ ਦਾ 1699 ਦੀ ਵੈਸਾਖੀ ਨੂੰ ਖੰਡੇ ਦੀ ਪਾਹੁਲ ਰਾਹੀਂ ‘ਕੋਮੀ ਪ੍ਰਬੰਧ’ ਨੂੰ ਮਜ਼ਬੂਤੀ ਦੇਣਾਂ ਆਦਿ ਆਪਣੇ ਆਪ ਵਿਚ ਬੜੀਆਂ ਅਹਿਮ ਘਟਨਾਵਾਂ ਸਨ। ਪ੍ਰੰਤੂ ਇਨਾਂ ਸਾਰੀਆਂ ਘਟਨਾਵਾਂ ਵਿਚੋ ਇਕ ਘਟਨਾ ਐਸੀ ਸੀ ਜੋ ਕੇਵਲ ਵਾਪਰ ਜਾਣ ਲਈ ਨਹੀਂ ਵਾਪਰੀ ਬਲਕਿ ਹਮੇਸ਼ਾਂ ਵਾਪਰਦੇ ਰਹਿਣ ਲਈ ਹੀ ਵਾਪਰੀ। ਇਤਿਹਾਸ ਸਾਨੂੰ ਇਸ ਘਟਨਾ ਦਾ ਆਗਾਜ਼ ਤਾਂ ਦੱਸਦਾ ਹੈ ਪਰ ਇਸ ਦਾ ਅੰਤ ਨਹੀਂ ਕਿਉਂਕਿ ਗੁਰੂ ਚਾਹੁੰਦੇ ਸਨ ਕਿ ਇਸ ਦਾ ਅੰਤ ਹੋ ਹੀ ਨਾ ਸਕੇ। ਇਹ ਸਦੀਵੀ ਰਹੇ।

ਗੁਰੂ ਨਾਨਕ ਜੀ ਦਾ ਜਨਮ ਲੈਣਾ ਅਤੇ ਸੰਸਾਰ ਤੋਂ ਚਲੇ ਜਾਣਾ ਅਦਿ ਘਟਨਾਵਾਂ ਵਾਪਰੀਆਂ ਅਤੇ ਇਤਿਹਾਸ ਬਣ ਗਈਆਂ । ਪ੍ਰੰਤੂ ਇਕ ਐਸੀ ਘਟਨਾ ਜੋ ਘਟੀ ( ਵਾਪਰੀ) ਪਰ ਕਦੇ ਵੀ ਇਤਿਹਾਸ ਮਾਤਰ ਬਣ ਕੇ ਨਾ ਰਹੀ ਬੇਹਦ ਕਾਬਿਲੇ ਗ਼ੋਰ ਹੈ। ਇਹ ਘਟਨਾ ਸੀ ਗੁਰੂ ਅਰਜਨ ਦੇਵ ਦੁਆਰਾ ਗੁਰੂ ਗ੍ਰੰਥ ਸਾਹਿਬ ਵਿਚ ਗੁਰਬਾਣੀ ਦਾ ਸੰਕਲਨ ਅਤੇ ਸੰਪਾਦਨ। ਅਸੀਂ ਇਤਿਹਾਸਕ ਤਥਾਂ ਰਾਹੀਂ ਜਾਣ ਪਾਉਂਦੇ ਹਾਂ ਕਿ ਗੁਰੂ ਨਾਨਕ ਸਰੀਰਕ ਰੂਪ ਵਿਚ ਤਕਰੀਬਨ 71 ਸਾਲ ਇਸ ਸੰਸਾਰ ਵਿਚ ਰਹੇ।ਇਸ ਅਰਸੇ ਦੋਰਾਨ ਉਨਾਂ ਨੇ ਗੁਰਬਾਣੀ ਨੂੰ ਕਲਮਬੱਧ ਕੀਤਾ ਜੋ ਕਿ ਉਨਾਂ ਦੇ ਜੀਵਨ ਵਿਚ ਉਨਾਂ ਲਈ ਸਭ ਤੋਂ ਵਡੀ ਉਪਲਬਧੀ (ਰਬੀ ਗਿਆਨ ਦੀ ਪ੍ਰਾਪਤੀ) ਜਾਂ ਕਮਾਈ ਸੀ । ਆਪਣੀ ਇਸ ਉਪਲਬਧੀ ਦੇ ਪ੍ਰਚਾਰ ਲਈ ਹੀ ਤਾਂ ਉਨਾਂ ਨੇ ਹਜਾਰਾਂ ਮੀਲਾਂ ਦੀ ਯਾਤਰਾ ਕੀਤੀ ਅਤੇ ਆਪਣਾ ਸਾਰਾ ਜੀਵਨ ਇਸੇ ਪ੍ਰਾਪਤੀ ਦੇ ਅਨੁਸਾਰ ਬਤੀਤ ਕੀਤਾ।ਫਿਰ ਇਸੇ ਉਪਲਬਧੀ ਦੀ ਕਸਵਟੀ ਦੇ ਆਧਾਰ ਤੇ ਇਕ ਐਸੀ ਸ਼ਖਸ਼ੀਅਤ (ਗੁਰੂ ਅੰਗਦ) ਨੂੰ ਚੁਣਿਆ ਜੋ ਕਿ ਉਨਾਂ ਦੀ ਨਜ਼ਰ ਵਿਚ ਇਸ ਪ੍ਰਾਪਤੀ ਨੂੰ ਸਾੰਭ ਸਕਣ ਤੇ ਬਾ-ਤਰਤੀਬ ਅੱਗੇ ਤੋਰਨ ਵਾਲੀ ਸਭ ਤੋਂ ਢੁਕਵੀਂ ਸ਼ਖਸ਼ੀਅਤ ਸੀ। ਗੁਰੂ ਨਾਨਕ ਨੂੰ ਆਪਣੀ ਇਸ ਸ਼ਬਦ ਗਿਆਨ ਰੂਪੀ ਉਪਲਬਧੀ ਪ੍ਰਤੀ ਮੋਜੂਦ ਖ਼ਤਰਿਆਂ ਦਾ ਭਲੀ ਭਾਂਤਿ ਗਿਆਨ ਸੀ।
71 ਸਾਲਾਂ ਦੇ ਅਰਸੇ ਵਿਚ ਗੁਰੂ ਨਾਨਕ ਅਤੇ ਬਾਕੀ ਗੁਰੂਆਂ ਨੇ ਆਪਣੀ ਬਾਣੀ ਨੂੰ ਲਿਖਣ ਦੇ ਨਾਲ ਨਾਲ ਹੋਰ ਬਹੁਤ ਕੁਝ ਕੀਤਾ ਹੀ ਹੋਵੇਗਾ। ਉਦਾਹਰਣ ਲਈ ਬਹੁਤ ਸਾਰੇ ਕੰਮ ਅਤੇ ਬਹੁਤ ਸਾਰੀਆਂ ਗਲਾਂ ਜੇ ਉਨਾਂ ਦੁਆਰਾ ਪ੍ਰਾਪਤ ਗਿਆਨ ਦੇ ਅਨੁਸਾਰ ਹੀ ਹੋਣਗੀਆਂ। ਸਾੰਨੂ ਗੁਰੂ ਨਾਨਕ ਦੇ ਸ਼ਬਦ ਗਿਆਨ ਅਤੇ ਉਨਾਂ ਦੇ ਵਿਵਹਾਰ ਦੇ ਪਰਿਪੇਖ ਵਿਚ ਉਨਾਂ ਗਲਾਂ ਜਾਂ ਕੰਮਾਂ ਬਾਰੇ ਵੀ ਵਿਵੇਕਸ਼ੀਲ ਅਤੇ ਸੁਚੇਤ ਹੋ ਸੋਚਣਾ ਪਵੇਗਾ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਅਤੇ ਸੰਪਾਦਨ ਦੇ ਸਹੀ ਪਰਿਪੇਖ ਨੂੰ ਅਸੀਂ ਸਮਝ ਸਕੀਏ। ਗੁਰੂ ਨਾਨਕ ਅਤੇ ਬਾਕੀ ਗੁਰੂਆਂ ਨੂੰ ਗੁਰਬਾਣੀ ਨਾਲ ਡੁੰਘਾ ਪਿਆਰ ਸੀ ਅਤੇ ਉਹ ਉਸ ਦੀ ਨਿਰੋਲਤਾ ਦੀ ਹਿਫ਼ਾਜ਼ਤ ਲਈ ਪੂਰਣ ਰੂਪ ਵਿਚ ਸੁਚੇਤ, ਸਮਰਪਿਤ, ਅਤੇ ਪ੍ਰਤੀਬੱਧ ਸਨ।
ਇਹ ਗਲ ਸਭ ਤੋਂ ਪਹਿਲਾਂ ਉਨਾਂ ਵਿਚਾਰਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਜਿਹੜੇ ਕਿ ਗੁਰਬਾਣੀ ਪ੍ਰਤੀ ਆਪਣੇ ਆਪ ਨੂੰ ਗੁਰੁਆਂ ਤੋਂ ਵੀ ਜ਼ਿਆਦਾ ਸੁਚੇਤ ਜਾਂ ਪ੍ਰਤੀਬੱਧ ਸਮਝਣ ਜਾਂ ਦਰਸਾਉਣ ਲਗ ਪਏ ਹਨ। ਉਨਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਹੀ ਤਾਂ ਗੁਰੂ ਘਰ ਦੀ ਸਭ ਤੋਂ ਵਡੀ ਉਪਲਬਧੀ ਸੀ ਜਿਸ ਦੀ ਹਿਫ਼ਾਜ਼ਤ ਲਈ ਗੁਰੂਆਂ ਦਾ ਸਾਰਾ ਜੀਵਨ ਸਮ੍ਰਪਿਤ ਸੀ। ਨਿਰਸੰਦੇਹ ਗੁਰੂ ਆਪ ਗੁਰਬਾਣੀ ਦੇ ਸਭ ਤੋਂ ਵਡੇ ਅਤੇ ਸਭ ਤੋਂ ਕਾਮਯਾਬ ਮੁਹਾਫ਼ਿਜ਼ ਸਨ। ਇਸ ਵਿਚ ਕਿਸੇ ਵਿਚਾਰਕ,ਮੈਗਜ਼ੀਨ ਜਾਂ ਅਖ਼ਬਾਰ ਨਵੀਸ ਨੂੰ ਕਿਸੇ ਕਿਸਮ ਦਾ ਕੋਈ ਮੁਗ਼ਾਲਤਾ ਨਹੀਂ ਰਹਿਣਾ ਚਾਹੀਦਾ।
ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਅਤੇ ਸੰਕਲਨ ਤੋਂ ਪਹਿਲਾਂ ਗੁਰਬਾਣੀ ਨੂੰ ਗੁਰੂਆਂ ਨੇ ਕੁਝ ਪੋਥੀਆਂ ਵਿਚ ਹੀ ਲਿਖਿਆ ਸੀ। ਇਹ ਇਕ ਤੱਥ ਹੈ ਕਿਉਂਕਿ ਗੁਰੂ ਨਾਨਕ ਆਪ ਵੀ ਆਪਣੀ ਪੋਥੀ ਨੂੰ ਨਾਲ ਨਾਲ ਲੈ ਕਿ ਚਲਦੇ ਸਨ।ਦਸਵੇਂ ਪਾਤਸ਼ਾਹ ਤਕ ਗੁਰੂ ਘਰ ਬਾਤੋਰ ਇਕ ਸੰਸਥਾਨ ਅਤੇ ਪ੍ਰਚਾਰ ਦੇ ਮੂਖ ਕਂਦਰ ਵਜੋਂ ਕਦੇ ਵੀ ਮੁਢਲੀ ਤੇ ਪ੍ਰਮਾਣਿਕ ਬਾਣੀ ਤੋਂ ਰਹਿਤ ਨਹੀ ਰਹਿਆ ਸੀ। ਜ਼ਾਹਿਰ ਜਿਹੀ ਗਲ ਹੈ ਕਿ ਸਮੇਂ ਦੇ ਨਾਲ ਗੁਰਬਾਣੀ ਦਾ ਆਕਾਰ ਵਧਿਆ ਅਤੇ ਇਸ ਲਈ ਪੋਥੀਆਂ ਦੀ ਸੰਖਿਆ ਵੀ।ਲੇਕਿਨ ਗੁਰੂ ਅਰਜਨ ਦੇਵ ਜੀ ਦੁਆਰਾ ਸਾਰੀ ਬਾਣੀ ਨੂੰ ਇਕ ਹੀ ਗ੍ਰੰਥ (ਕਰਤਾਰ ਪੁਰੀ ਬੀੜ) ਵਿਚ ਸੰਕਲਿਤ ਅਤੇ ਸੰਪਾਦਤ ਕਰਣਾ ਸਿੱਖੀ ਦੇ ਅਧਿਆਤਮਕ ਇਤਿਹਾਸ ਵਿਚ ਸਬ ਤੋਂ ਵਡੀ ਘਟਨਾ ਸੀ। ਕਿਉਂਕਿ ਇਸ ਘਟਨਾ ਨੇ ਇਤਿਹਾਸ ਨਹੀਂ ਸੀ ਬਣਨਾ ਬਲਕਿ ਇਤਿਹਾਸ ਬਣਾਉਂਦੇ ਰਹਿਣਾ ਸੀ। ਗੁਰਬਾਣੀ ਦਾ ਸੰਪਾਦਨ ਤੇ ਸੰਕਲਨ ਭੁਤਕਾਲ ਦੇ ਗਰਭ ਵਿਚ ਸਮਾ ਜਾਨ ਵਾਲੀ ਘਟਨਾ ਨਹੀਂ ਸੀ ਬਲਕਿ ਇਸਨੇ ਤਾਂ ਸਦਾ ਲਈ ਵਰਤਮਾਨ ਦਾ ਵਿਸ਼ਾ ਹੋ ਕੇ ਚਲਣਾ ਸੀ।
ਸ਼ਾਡੇ ਲਈ ਇਹ ਜਾਣ ਲੈਣਾ ਤੇ ਸਮਝ ਲੈਣਾ ਬੇਹਦ ਜਰੂਰੀ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਦੀਆਂ ਹਥ ਲਿਖਤ ਪੋਥੀਆਂ ਦੇ ਬਾਵਜੂਦ ਇਕ ਹੀ ਗ੍ਰੰਥ (ਕਰਤਾਰ ਪੂਰੀ ਬੀੜ) ਵਿਚ ਸਾਰੀ ਗੁਰਬਾਣੀ ਨੂੰ ਇਕਠਾ ਕਰਣ ਦੀ ਗਲ ਕਿਉਂ ਸੋਚੀ? ਸਾੰਨੂ ਇਸ ਦਾ ਵਿਸ਼ਲੇਸ਼ਣ ਕੁਝ ਇੰਝ ਕਰਣਾ ਪਵੇ ਗਾ ਤਾਂ ਕਿ ਅਸੀਂ ਸੱਚਾਈ ਨੂੰ ਜਿਆਦਾ ਬੇਹਤਰ ਢੰਗ ਨਾਲ ਜਾਣ ਸਕੀਏ।ਕਿਸੇ ਵੀ ਵਿਸ਼ੇਸ਼ ਇਤਹਾਸਕ ਘਟਨਾ ਨੂੰ ਸਮਝਣ ਲਈ ਉਸ ਦੇ ਪਿਛੋਕੜ ਅਤੇ ਉਸ ਨਾਲ ਜੁੜੇ ਸਮਕਾਲੀ ਵਾਤਾਵਰਨ ਅਤੇ ਹਾਲਾਤਾਂ ਦੀ ਪੜਚੋਲ ਕਰਨੀ ਜਰੂਰੀ ਹੂੰਦੀ ਹੈ। ਪਰ ਗਲ ਜੇ ਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਅਤੇ ਸੰਪਾਦਨ ਦੀ ਹੈ ਤਾਂ ਇਸ ਲਈ ਸਾਨੂੰ ਉਸ ਸਮੇਂ ਦੇ ਪਿਛੋਕੜ, ਵਾਤਾਵਰਨ, ਹਾਲਾਤਾਂ ਦੇ ਨਾਲ ਨਾਲ ਅਜ ਦੇ ਅਤੇ ਆਉਣ ਵਾਲੇ ‘ਸਿੱਖੀ ਅਤੇ ਕੌਮੀ ਜੀਵਨ’ ਵਿਚ ਸ਼ਬਦ ਗੁਰੂ ਦੇ ਸਥਾਨ ਨੂੰ ਵੀ ਲਾਜ਼ਮੀ ਤੋਰ ਤੇ ਜ਼ਹਿਨ ਵਿਚ ਰਖਣਾ ਚਾਹੀਦਾ ਹੈ। ਇਸ ਵਾਸਤੇ ਸਾੰਨੂ ਹੇਠਾਂ ਲਿਖੇ ਨੁਕਤਿਆਂ ਤੇ ਗ਼ੋਰ ਕਰਣਾ ਪਵੇਗਾ ਜਿਨਾਂ ਵਿਚੋਂ ਕੁਝ ਨੁਕਤਿਆਂ ਦਾ ਇਤਿਹਾਸਕਾਰਾਂ ਨੇ ਵਿਸ਼ਲੇਸ਼ਨ ਨਹੀ ਕੀਤਾ:
1. ਗੁਰੂ ਨਾਨਕ ਦੇ ਸਮੇਂ ਤੋਂ ਹੀ ਗੁਰੂ ਘਰ ਨੂੰ ਅੰਦਰੋਂ ਅਤੇ ਬਾਹਿਰੋਂ ਵਿਰੋਧ ਅਤੇ ਭਿੰਨ-ਭਿੰਨ ਸਾਜਿਸ਼ਾਂ ਦਾ ਸਾਹਮਣਾ ਕਰਣਾ ਪਿਆ ਸੀ। ਜਾਹਿਰ ਜਿਹੀ ਗਲ ਹੈ ਕਿ ਗੁਰੂ ਘਰ ਦਾ ਵਿਰੋਧ ਗੁਰਬਾਣੀ ਦਾ ਵਿਰੋਧ ਹੀ ਸੀ ਕਿੳਕਿ ਇਹੀ ਤਾਂ ਗੁਰੂ ਘਰ ਦੀ ਸਭ ਤੋਂ ਬਾਅਸਰ ਬੇਸ਼ਕੀਮਤੀ ਚੀਜ਼ ਸੀ।ਪ੍ਰਚਾਰ ਦੇ ਚਲਦੇ ਸਮਾ ਐਸਾ ਵੀ ਆਇਆ ਜਦ ਇਕ ਵਡੇ ਭੂਗੋਲਿਕ ਖੇਤਰ ਵਿਚ ਗੁਰਬਾਣੀ ਵਡੀ ਪੱਧਰ ਤੇ ਲੋਕਾਂ ਦਾ ਆਦਰ ਅਤੇ ਸਤਿਕਾਰ ਪ੍ਰਾਪਤ ਕਰ ਬੜੀ ਲੌਕਪ੍ਰਿਯ ਹੋ ਗਈ ਸੀ। ਕੂਝ ਵਿਰੋਧੀ ਧਿਰਾਂ ਬਾਣੀ ਵਿਚ ਜੋੜ ਤੋੜ ਕਰ ਅਪਣੀਆਂ ਰੋਟੀਆਂ ਸੇਕਣ ਅਤੇ ਕੁਝ ਧਿਰਾਂ ਗੁਰੂ ਘਰ ਦੇ ਫ਼ਲਸਫ਼ੇ ਨੂੰ ਸਿਰੇ ਤੋਂ ਖ਼ਾਰਿਜ ਜਾਂ ਖ਼ਤਮ ਕਰਨ ਦੀ ਫ਼ਿਰਾਕ ਵਿਚ ਸਨ।

2. ਅਲਗ-ਅਲਗ ਗੁਰ ਪੋਥੀਆਂ ( ਗੁਰੂ ਦੂਆਰਾ ਲਿਖਤ) ਸਵਰੂਪਾਂ ਵਿਚ ਇਕ ਜਾਂ ਫਿਰ ਕੁਝ ਹੋਰ ਨਕਲੀ ਪੋਥੀਆਂ ਨੂੰ ਸ਼ੁਮਾਰ ਕਰਣਾ ਇਕ ਆਸਾਨ ਅਤੇ ਖ਼ਤਰਨਾਕ ਸਾਜਿਸ਼ ਹੋ ਸਕਦੀ ਸੀ।ਜਿਸਦੇ ਉਪਰਾਲੇ ਹੇ ਵੀ ਰਹੇ ਸਨ ਅਤੇ ਨਕਲੀ ਰਚਨਾਵਾਂ ਰਚਣ ਦੀਆਂ ਕੇਸ਼ਿਸਾਂ ਵੀ ਹੋ ਰਹਿਆਂ ਸਨ ਜੋ ਕਿ ‘ਗੁਰੂਪਦ’ ਤੇ ਦਾਵੇਦਾਰੀ ਦੇ ਮਨਸੁਬਿਆਂ ਨਾਲ ਵੀ ਜੁੜੀਆਂ ਸਨ।

3. ਅਲਗ-ਅਲਗ ਪੋਥੀਆਂ ਹੋਣ ਤੇ ਭਵਿਖ ਵਿਚ ਇਕ-ਇਕ ਜਾਂ ਫਿਰ ਦੋ-ਦੋ ਪੋਥੀਆਂ ਆਦਿ ਦੇ ਆਧਾਰ ਤੇ ਅਲਗ-ਅਲਗ ਧੜੇ ਬਣਨ ਦੀ ਪੂਰੀ ਸੰਭਾਵਨਾ ਸੀ। ਜਿਸਦੇ ਚਲਦਿਆਂ ਕੋਈ ਵੀ ਧੜਾ ਆਪਣੇ ਵਲੋਂ ਕਾਬਿਜ਼ ਪੋਥੀ ਨੂੰ ਅਸਲੀ ਅਤੇ ਦੂਸਰਿਆਂ ਦੀ ਪੋਥੀ ਨੂੰ ਨਕਲੀ ਪ੍ਰਚਾਰ ਸਕਦਾ ਸੀ।

4. ਇਕ ਸਮੇਂ (ਦਸਵੇਂ ਪਾਤਸ਼ਾਹ ਬਾਦ) ਅਲਗ-ਅਲਗ ਗੁਰ ਪੋਥੀਆਂ ਦੇ ਅਲਗ-ਅਲਗ ਹੱਥਾਂ ਵਿਚ ਪੈਣ ਦੀ ਸੂਰਤ ਵਿਚ ਗੁਰੂ ਘਰ ਦੇ ਫ਼ਲਸਫ਼ੇ ਦੀ ਇਕਸਾਰਤਾ ਨੂੰ ਖਤਰਾ ਹੋ ਸਕਦਾ ਸੀ ਅਤੇ ਐਸੀ ਸੂਰਤ ਵਿਚ ਗੁਰੂ ਘਰ ਦੇ ਫ਼ਲਸਫ਼ੇ ਲਈ ਇਕ ਸਿਧਾਂਤਿਕ ਬਿਖਰਾਵ ਜਹੀ ਹਾਲਤ ਹੋ ਸਕਦੀ ਸੀ।

5. ਸੰਨ 1595 ਵਿਚ ਅਮ੍ਰਿਤਸਰ ਆਂਉਣ ਤੇ ਗੁਰ ਅਰਜਨ ਦੇਵ ਜੀ ਨੇ ਸਾਜਿਸ਼ਾਂ ਅਤੇ ਪ੍ਰਿਥੀ ਚੰਦ (ਮਿਹਾਰਬਾਨ ਵਾਲੇ ਪ੍ਰਸੰਗ ਦੇ ਸੰਧਰਬ ਵਿਚ) ਦੁਆਰਾ ਨਕਲੀ ਗੁਰਬਾਣੀ ਲਿਖਣ ਅਤੇ ਪ੍ਰਚਾਰਣ ਦੀਆਂ ਕੋਸ਼ਿਸ਼ਾਂ ਨੂੰ ਭਾਂਪ ਕੇ ਸਭ ਤੋ ਪਹਿਲਾਂ ਗੁਰਬਾਣੀ ਪ੍ਰਤੀ ਐਸੇ ਸੰਭਾਵਿਤ ਖ਼ਤਰਿਆਂ ਨੂੰ ਨਜਿਠਣ ਲਈ ਸਾਰੀ ਗੁਰਬਾਣੀ ਨੂੰ ਇਕ ਗ੍ਰੰਥ ਰੂਪ ਵਿਚ ਲਿਖਣ ਦਾ ਇਤਹਾਸਕ ਨਿਰਣਾ ਲਿਆ ਤਾਂ ਕਿ ਮੂਲਬੂਤ ਪ੍ਰਮਾਣਿਕ ਗੁਰੂਬਾਣੀ ਲਿਖਤਾਂ ਦਾ ‘ਇਕ ੲਕੀਕ੍ਰਤ ਅਤੇ ਪ੍ਰਮਾਣਿਕ’ ਸੋਮਾ ਤਿਆਰ ਕੀਤਾ ਜਾਏ ਸਕੇ।ਇਸੇ ਲਈ ਗੁਰੂ ਅਰਜਨ ਜੀ ਨੇ ਗੁਰ ਪੋਥੀਆਂ (ਗੁਰੂਆਂ ਦੁਆਰਾ ਲਿਥਤ ਅਤੇ ਪ੍ਰਮਾਣਿਤ ਬਾਣੀ) ਦੀ ਬਾਣੀ ਨੂੰ ਇਕ ਗ੍ਰੰਥ ਵਿਚ ਦਰਜ ਕਰਨ ਦਾ ਕੰਮ ਸ਼ਰੂ ਕੀਤਾ।ਇਹ ਕੋਈ ਸਿਧਾਂਤਿਕ ਬਦਲਾਵ ਨਹੀਂ ਸੀ ਬਲਕਿ ਇਹ ਵਕਤ ਦੀ ਨਜ਼ਾਕਤ ਅਨੁਸਾਰ ‘ਸ਼ਬਦ ਵਿਚਾਰਧਾਰਾ’ ਲਈ ਲੋੜੀਂਦੀ ‘ਪ੍ਰਚਾਰਧਾਰਾ’ ਵਿਚ ਲੋੜੀਂਦੇ ਬਦਲਾਵ ਦਾ ਉਪਰਾਲਾ ਸੀ।ਇਸ ਦਾ ਟੀਚਾ ਪ੍ਰਮਾਣਿਕ ਬਾਣੀ ਦੇ ਇਕ ਸਰਭ ਪ੍ਰਵਾਣਿਤ ਮਾਣਕ ਨੂੰ ਸਥਾਪਿਤ ਕਰਣਾ ਸੀ ਤਾ ਕਿ ਆਉਂਣ ਵਾਲੇ ਸਮੇਂ ਤਕ ਕੋਮ ਅਤੇ ਸਰਬਤ ਦੇ ਭਲੇ ਵਾਸਤੇ ਪ੍ਰਮਾਣਿਕ ਸ਼ਬਦ ਗੁਰੂ ਦੀ ਨਿਸ਼ਾਨਦੇਹੀ ਹੇ ਸਕੇ।ਇਹ ਗਲ ਅਲਗ-ਅਲਗ ਪੋਥੀਆਂ ਰਾਹੀਂ ਸੰਭਵ ਨਹੀਂ ਸੀ ਹੋ ਸਕਦੀ। ਇਸ ਪੰਜਵੇਂ ਨੁਕਤੇ ਵਿਚ ਕੁਝ ਗਲਾਂ ਵਿਚਾਰਨ ਯੋਗ ਹਨ ਜੋ ਇਸ ਪ੍ਰਕਾਰ ਹਨ:-

ੳ) ਗੁਰੂਆਂ ਨੇ ਭਗਤਾਂ ਦੀ ਬਾਣੀ (ਜੋ ਕਿ ਗੁਰੂ ਰੂਪ ਸ਼ਬਦ ਗਿਆਨ ਮੁਤਾਬਿਕ ਸੀ) ਇਕਤਰ ਕੀਤੀ ਸੀ ਇਹ ਗਲ ਸਮਝ ਆਂਉਦੀ ਹੈ।
ਅ) ਪਰ ਇਹ ਗਲ ਬਿਲਕੁਲ ਤਰਕਸੰਗਤ ਨਜ਼ਰ ਨਹੀਂ ਆਉਂਦੀ ਕਿ ਆਦਿ ਬੀੜ ਦੇ ਸੰਕਲਨ ਅਤੇ ਸੰਪਾਦਨ ਵਾਸਤੇ ਗੁਰੂ ਅਰਜਨ ਜੀ ਨੂੰ ਗੁਰੂਆਂ ਦੀ ਅਪਣੀ ਬਾਣੀ ਵੀ ਇਕਤਰ ਕਰਣ ਦੀ ਲੋੜ ਪਈ ਸੀ।ਅਗਰ ਇਹ ਸਚ ਹੈ ਤਾਂ ਸਵਾਲ ੳਠਦੇ ਹਨ ਕਿ ਕੀ ਗੁਰੂ ਅਰਜਨ ਜੀ ਦੇ ਸਮੇਂ ਗੁਰੂਘਰ ਆਪ ਸੰਮਪੂਰਨ ਅਸਲੀ ਬਾਣੀ (ਗੁਰੂਆਂ ਦੀ ਅਪਣੀ ਬਾਣੀ) ਤੋਂ ਰਹਿਤ ਸੀ? ਕੀ ਗੁਰੂ ਅਰਜਨ ਜੀ ਵਰਗੇ ਰਹਬਰ ਬਿਨਾਂ ਸੰਮਪੂਰਣ ਅਸਲ ਬਾਣੀ ਤੋਂ ਹੀ ਸਿੱਖਾਂ ਨੂੰ ਰਹਬਰੀ ਦਿੰਦੇ ਰਹੇ ਸਨ? ਐਸਾ ਹੋ ਹੀ ਨਹੀਂ ਸੀ ਸਕਦਾ। ਐਸਾ ਸੋਚਣਾ ਵੀ ਇਕ ਨਿਹਾਯਤ ਅਤਰਕਸ਼ੀਲ ਸੋਚ ਹੋਵੇਗੀ।ਗੁਰੂ ਅਰਜਨ ਦੇਵ ਜੀ ਪਾਸ ਪਹਿਲੇ ਗੁਰੂਆਂ ਅਤੇ ਅਪਣੀ ਬਾਣੀ ਹੈ ਹੀ ਸੀ ।
ੲ) ਫਿਰ ਵੀ ਇਤਹਾਸ ਵਿਚ ਗੁਰੂ ਅਰਜਨ ਜੀ ਦੁਆਰਾ ਆਦਿ ਬੀੜ ਲਿਖਵਾਉਣ ਦੋਰਾਨ ਕੂਝ ਬਾਣੀ ਲਿਖਤਾਂ ਇਕਤਰ ਕਰਣ ਦੇ ਸੰਕੇਤ ਮਿਲਦੇ ਹਨ। ਗੁਰੂ ਜੀ ਨੇ ਆਦਿ ਗ੍ਰੰਥ ਲਿਖਣ ਸਮੇਂ ਦੋਰਾਨ ਅਪਣੇ ਪਾਸ ਅਸਲੀ ਬਾਣੀ (ਗੁਰੂਆਂ ਦੀ ਅਪਣੀ ਬਾਣੀ) ਮੋਜੂਦ ਹੋਂਣ ਦੇ ਬਾਵਜੂਦ ਬਾਣੀ ਲਿਖਤਾਂ ਇਕਤਰ ਕਰਣ ਦਾ ਉਪਰਾਲਾ ਕਿੳ ਕੀਤਾ? ਇਹ ਗਲ ਗੰਭੀਰਤਾ ਨਾਲ ਵਿਚਾਰਣ ਦੀ ਲੋਣ ਹੈ।ਇਥੇ ਸਾਨੂੰ ਬਾਣੀ ਇਕਤਰ ਕਰਣ ਪਿਛੇ ਗੁਰੂ ਦੇ ਮਕਸਦ ਅਤੇ ਬਾਣੀ ਲਿਖਣ ਪਿਛੇ ਗੁਰੂ ਦੇ ਮਕਸਦ ਵਿਚਲੇ ਅੰਤਰ ਨੂੰ ਵੀ ਸਮਝਣਾ ਪਵੇਗਾ।
ਸ) ਦਰਅਸਲ ਮੁਢਲੀਆਂ ਜਾਂ ਪ੍ਰਮਾਣਿਕ ਲਿਖਤਾਂ (ਗੁਰੂਆਂ ਦੀ ਅਪਣੀ ਬਾਣੀ) ਤਾਂ ਗੁਰੂਘਰ ਪਾਸ ਹੀ ਰਹਿੰਦੀਆਂ ਸਨ ਪਰ ਉਨਾਂ ਦੇ ਉਤਾਰੇ ਬਾਹਰ ਪ੍ਰਚਾਰ ਲਈ ਪ੍ਰਚਲਿਤ ਹੂੰਦੇ ਸਨ।ਗੁਰੂ ਨਾਨਕ ਦੇਵ ਜੀ ਤੋਂ ਚੋਥੇ ਗੁਰੂ ਸਾਹਿਬ ਤਕ ਬਾਣੀ ਲਗਾਤਾਰ ਲਿਖੀ ਗਈ ਸੀ ਜਿਸਨੂੰ ਹਰ ਗੁਰੂ ਬਾ-ਤਰਤੀਬ ਅਗਲੇ ਗੁਰੂ ਨੂੰ ਸੋਂਪਦੇ ਜਾਂਦੇ ਰਹੇ ਸੀ।ਇਹ ਇਕ ਅੰਦਰੂਨੀ ਪੱਧਰ ਸੀ । ਇਸ ਅੰਦਰੂਨੀ ਪਧਰ ਤੇ ਬਾਣੀ ਮੁਕੰਮਲ ਅਤੇ ਪ੍ਰਮਾਣਿਕ ਰਹਿੰਦੀ ਸੀ ਪਰ ਬਾਹਰੀ ਪੱਧਰ (ਸੰਗਤਾਂ ਲਈ) ਤੇ ਬਾਣੀ ਦੇ ਉਤਾਰੇ ਵਾਰੋ ਵਾਰੀ ਭੇਜੇ ਜਾਂਦੇ ਸੀ। ਇਹ ਤਰੀਕਾ ਲਗਭਗ 100 ਸਾਲ ਤਕ ਚਲਦਾ ਰਿਹਾ ਸੀ । ਵਾਰੋ ਵਾਰੀ ਭੇਜਣ ਕਰਕੇ ਉਤਾਰਿਆਂ ਵਿਚ ਅੰਤਰ ਰਹਿੰਦਾ ਸੀ।ਮਿਸਾਲ ਦੇ ਤੋਰ ਤੇ ਜੋ ਉਤਾਰੇ ਗੁਰੂ ਨਾਨਕ ਜੀ ਨੇ ਭੇਜੇ ਉਨਾਂ ਵਿਚ ਗੁਰੂ ਅੰਗਦ ਜੀ ਦੀ ਬਾਣੀ ਨਹੀ ਸੀ ਹੋ ਸਕਦੀ ਅਤੇ ਠੀਕ ਇਸੇ ਤਰਾਂ ਜੋ ਉਤਾਰੇ ਗੁਰੂ ਅੰਗਦ ਜੀ ਨੇ ਸੰਗਤਾਂ ਨੂੰ ਭੇਜੇ ਉਨਾਂ ਵਿਚ ਤੀਜੇ ਅਤੇ ਚੋਥੇ ਗੁਰੂ ਸਾਹਿਬਾਨ ਦੀ ਬਾਣੀ ਦਾ ਹੋਣਾ ਸੰਭਵ ਹੀ ਨਹੀਂ ਸੀ।ਇਹ ਸੁਭਾਵਿਕ ਅੰਤਰ ਸਨ।
ਬਾਹਰ ਪ੍ਰਚਾਰ ਲਈ ਪ੍ਰਚਲਿਤ ਇਨਾਂ ਉਤਾਰਿਆਂ ਨੂੰ ਗੁਰੂ ਅਰਜਨ ਦੁਆਰਾ ਇਕਤਰ ਕਰਣ ਦਾ ਨਿਰਣਾ ਇਕ ਪ੍ਰਕਾਰ ਦੀ ਵਾਪਸੀ ਅਤੇ ਲੋੜੀਂਦੇ ਬਦਲਾਵ ਦੀ ਪ੍ਰਕ੍ਰਿਆ ਸੀ ਜਿਸ ਰਾਹੀਂ ਗੁਰੂ ਜੀ ਨੇ ਜਿਥੇ ਇਕ ਪਾਸੇ ਪ੍ਰਚਲਤ ਪੋਥੀ ਸਵਰੁਪਾਂ ਦੀ ਵਾਪਸੀ ਅਤੇ ਅਸਲੀ ਬਾਣੀ ਵਿਚ ਸੁਭਾਵਿਕ ਅੰਤਰਾਂ, ਰਲਿਆਂ ਜਾਂ ਘਾਟੇ ਵਾਧੇ ਦੀ ਸ਼ਿਨਾਖ਼ਤ ਸੁਨਿਸ਼ਚਤ ਕੀਤੀ ਉਸਦੇ ਨਾਲ ਹੀ ਦੂਜੇ ਪਾਸੇ ਪੋਥੀਆਂ ਦੇ ਬਜਾਏ ਬਾਣੀ ਨੂੰ ਇਕੋ ਜਗਹ (ਆਦਿ ਬੀੜ) ਲਿਖਦੇ ਹੇਏ ਉਸ ਦੇ ਉਤਾਰਿਆਂ (ਇਕ ਰੁਪ ਪ੍ਰਮਾਣਿਕ ਗੁਰਬਾਣੀ ਗ੍ਰੰਥ) ਦੇ ਪ੍ਰਚਲਨ ਵਰਗੀ ‘ਪ੍ਰਚਾਰਧਾਰਾ’ ਦਾ ਮਜ਼ਬੂਤ ਆਧਾਰ ਸਥਾਪਿਤ ਕੀਤਾ।ਇਹ ਪ੍ਰਮਾਣਿਕ ਬਾਣੀ ਦਾ ਇਕ ਮਾਣਕ ਸਥਾਪਿਤ ਕਰਣ ਦੀ ਪ੍ਰਕ੍ਰਿਆ ਸੀ। ਇਥੇ ਸਾਨੂੰ ਬਾਣੀ ਇਕਤਰ ਕਰਣ ਪਿਛੇ ਗੁਰੂ ਦੇ ਮਕਸਦ ਅਤੇ ਬਾਣੀ ਲਿਖਣ ਪਿਛੇ ਗੁਰੂ ਦੇ ਮਕਸਦ ਵਿਚਲਾ ਅੰਤਰ ਸਮਝ ਆ ਸਕਦਾ ਹੈ।
ਹ) ਪੋਥੀਆਂ ਇਕਤਰ ਕਰਣ ਸਬੰਧੀ ਇਕ ‘ਕਥਿਤ’ ਇਤਹਾਸਕ ੳਦਾਹਰਣ ਵਿਚਾਰਣ ਯੋਗ ਹੈ ਜਿਸਦੇ ਮੂਤਾਬਿਕ ਗੁਰੂ ਅਰਜਨ ਦੇਵ ਜੀ ਨੇ ਬਾਬਾ ਮੋਹਨ (ਗੁਰੂ ਅਮਰਦਾਸ ਜੀ ਦੇ ਪੁਤਰ) ਪਾਸੋਂ ਪਹਿਲੇ ਤਿੰਨ ਗੁਰੂਆਂ ਦੀ ਬਾਣੀ ਮੰਗਵਾਈ ਸੀ।ਇਸ ਦਾ ਮਤਲਬ ਕਦਾਚਿਤ ਇਹ ਨਹੀਂ ਸਮਝ ਲੈਣਾਂ ਚਾਹੀਦਾ ਕਿ ਗੁਰੂ ਅਰਜਨ ਜੀ ਪਾਸ ਪਹਿਲੇ ਗੁਰੂਆਂ ਦੀ ਬਾਣੀ ਦੇ ਪ੍ਰਮਾਣਿਕ ਸੋਮੇਂ ਨਹੀਂ ਸੀ।ਫਿਰ ਗੁਰੂ ਅਰਜਨ ਦੇਵ ਜੀ ਨੇ ਐਸਾ ਕਿਉ ਕੀਤਾ? ਇਹ ਇਕ ਬੜਾ ਦਿਲਚਸਪ ਸਵਾਲ ਹੈ।ਇਸ ਦੇ ਉੱਤਰ ਲਈ ਮਿਤੀ 31-8-46 ਅਤੇ 10-9-1946 ਨੂੰ ਬਾਬਾ ਪ੍ਰੇਮ ਸਿੰਘ ਜੀ ਹੋਤੀ ਦੁਆਰਾ ਭਾਈ ਜੋਧ ਸਿੰਘ ਜੀ ਨੂੰ ਲਿਖਿਆਂ ਦੋ ਚਿਠੀਆਂ ਨੂੰ ਵਿਚਾਰਣ ਦੀ ਲੋਣ ਹੈ ਜੋ ਕਿ ਭਾਈ ਜੋਧ ਸਿੰਘ ਦੁਆਰਾ ਬਾਬਾ ਮੋਹਨ ਦੀਆਂ ਪੋਥੀਆਂ ਬਾਰੇ ਕੀਤੀਆਂ ਪੁਛਾਂ ਦਾ ੳਤਰ ਸਨ।ਇਹ ਚਿਠੀਆਂ ਭਾਈ ਜੋਧ ਸਿੰਘ ਜੀ ਦੀ ਪੁਸਤਕ ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਦੇ ਸਫ਼ਾ 123 ਅਤੇ 124 ਤੇ ਛਪੀਆਂ ਹੋਈਆਂ ਹਨ।
ਭਾਈ ਜੋਧ ਸਿੰਘ ਜੀ ਕਰਤਾਰਪੁਰੀ ਬੀੜ ਦੇ ਸਰੂਪ ਦਾ ਅਖੀਂ ਵਿਸ਼ਲੇਸ਼ਣ ਕਰਣ ਵੇਲੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਜੀ ਪਾਸੋਂ ਬਾਬਾ ਮੋਹਨ ਦੀਆਂ ਪੋਥੀਆਂ ਬਾਬਤ ਕੂਝ ਅਹਮ ਜਾਣਕਾਰੀ ਪ੍ਰਾਪਤ ਕਰਣ ਦਾ ਯਤਨ ਕਰ ਰਹੇ ਸੀ ਕਿੳਕਿ ਬਾਬਾ ਪ੍ਰੇਮ ਸਿੰਘ ਜੀ ਹੋਤੀ ਪਾਸ ਬਾਬਾ ਮੋਹਨ ਦੀਆਂ ਪੋਥੀਆਂ (ਯਕੀਨਨ ਉਨਾ ਪੋਥੀਆਂ ਦਾ ਕੋਈ ਪੁਰਾਤਨ ਮਹੱਤਵ ਪੁਰਨ ਉਤਾਰਾ) ਬਾਬਤ ਕੂਝ ਅਖੀਂ ਦੇਖੀ ਅਤੇ ਉਚੇਚੀ ਨੋਟ ਕੀਤੀ ਅਹਮ ਜਾਣਕਾਰੀ ਸੀ।
ਬਹੁਤ ਸਾਰੀਆਂ ਪੁਛਾਂ ਦੇ ਉਤਰਾਂ ਵਿਚੇਂ ਪਹਿਲੀ ਚਿਠੀ ਦੀ ਪਹਿਲੀ ਅਤੇ ਦੂਜੀ ਪੁਛ ਪ੍ਰਤੀ ਬਾਬਾ ਪ੍ਰੇਮ ਸਿੰਘ ਜੀ ਹੋਤੀ ਦਾ ਉੱਤਰ ਇੰਝ ਹੈ:-
(1) ਇਨਾਂ ਦੋਹਾਂ ਪੋਥੀਆਂ ਵਿਚ ਜੁਪ ਜੀ ਸਾਹਿਬ ਅਤੇ ਰਹਿਰਾਸ ਨਾਮ ਦੀ ਬਾਣੀ ਕਿਤੇ ਵੀ ਨਹੀ ਲਿਖੀ ਅਤੇ ਨਾ ਹੀ ਸਿਰੀ ਰਾਗ ਦਿਤਾ ਹੈ। ਜੁਪ ਜੀ ਬਾਰੇ ਗੁਰੂ ਅਰਜਨ ਦੇਵ ਨੇ ਆਦ ਬੀੜ ਵਿਚ ਸੂਚਨਾ ਲਿਖ ਦਿੱਤੀ ਹੈ ਕਿ ‘ਗੁਰੂ ਰਾਮ ਦਾਸ ਜੀ ਦੇ ਲਿਖੇ ਜੁਪ ਤੋਂ ਨਕਲ ਕੀਤਾ’।
(2) ਪਹਲੀ ਪੋਥੀ ਰਾਗ ਸੂਹੀ ਤੋਂ ਅਰੰਭ ਹੁੰਦੀ ਹੈ.......ਅਤੇ ਦੂਜੀ ਪੋਥੀ ਰਾਗ ਰਾਮਕਲੀ ਤੋਂ ਸ਼ੁਰੂ ਹੂੰਦੀ ਹੈ।....
ਹੋਰ ਪੁਛਾਂ ਦੇ ਉੱਤਰ ਵੀ ਹਨ ਜੋ ਆਦਿ ਬੀੜ ਅਤੇ ਬਾਬਾ ਮੋਹਨ ਦੀਆਂ ਪੋਥੀਆਂ ਵਿਚਲੇ ਕੁਝ ਹੋਰ ਅਹਿਮ ਅੰਤਰਾਂ ਵਲ ਸੰਕੇਤ ਕਰਦੇ ਹੋਏ ਪੋਥੀਆਂ ਦੀ ਕਮੀਆਂ ਉਜਾਗਰ ਕਰਦੇ ਹਨ।ਪਰ ਇਥੇ ਨੁਕਤਾ ਸਪਸ਼ਟ ਕਰਣ ਲਈ ਇਹ ਦੋ ਉੱਤਰ ਹੀ ਕਾਫ਼ੀ ਹਨ ਕਿੳਕਿ ਇਥੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਬਾਬਾ ਮੋਹਨ ਦੀਆਂ ਪੋਥੀਆਂ ਅਧੂਰੀਆਂ ਸਨ ਅਤੇ ਮੂਢਲੇ ਆਧਾਰਾਂ ( ਜੁਪ ਅਤੇ ਰਹਿਰਾਸ) ਤੋਂ ਬਗ਼ੈਰ ਸਨ।
ਇਸ ਦਾ ਅਰਥ ਇਹ ਹੋਇਆ ਕਿ ਗੁਰੂ ਅਰਜਨ ਜੀ ਪਾਸ ਉਦੇਂ ਤਕ ਦੀ ਸੰਪੁਰਨ ਬਾਣੀ ਸੀ ਜੋ ਕਿ ਬਾਬਾ ਮੋਹਨ ਦੀਆਂ ਪੋਥੀਆਂ ਵਰਗੀਆਂ ਚਰਚਿਤ ਲਿਖਤਾਂ ਵਿਚ ਵੀ ਨਹੀਂ ਸੀ।ਲੇਕਿਨ ਬਾਵਜੂਦ ਇਨਾਂ ਭਾਰੀ ਅੰਤਰਾਂ ਦੇ ਗੁਰੂ ਸਾਹਿਬ ਨੇ ਐਸੀਆਂ ਅਧੂਰਿਆਂ ਪੋਥੀਆਂ ਪ੍ਰਾਪਤ ਕਰ ਉਨਾਂ ਨੂੰ ਪਰਖਦੇ ਹੋਏ ‘ਮੂਖ ਪ੍ਰਚਾਰਧਾਰਾ’ ਤੋਂ ਪਰੇ ਕਰ ਦਿੱਤਾ।
ਜ਼ਾਹਿਰ ਜਿਹੀ ਗਲ ਹੈ ਕਿ ਗੁਰੂ ਅਰਜਨ ਲਿਖਤਾਂ ਇਕਤਰ ਕਰ ਉਨਾ ਨੂੰ ਅਪਣੇ ਪਾਸ ਮੋਜੂਦ ਪ੍ਰਮਾਣਿਕ ਬਾਣੀ ਦੀ ਕਸਵਟੀ ਤੇ ਪਰਖਦੇ ਅਤੇ ਇਕ ਪਾਸੇ ਕਰਦੇ ਹੋਏ ਸ਼ਬਦ ਗੁਰੂ ਦੇ ਸੋਮੇਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਲਨ ਦਾ ਰਸਤਾ ਸਾਫ਼ ਕਰਦੇ ਗਏ।
(We can see even in modern times when particulary designed currency notes are faked and pushed in the market at alarming rate, the Government, using its prerogative, changes the pattern of the notes so that the fake notes are identified and go out of use gradually along with authentic old pattern notes. And while doing so only presentation is changed and the value remains unchanged)
ਸੂਭਾਵਿਕ ਜਿਹੀ ਗਲ ਹੈ ਕਿ ਸਿੱਖੀ ਨਾਲੋਂ ਪ੍ਰਭਾਵਿਤ ਵਡੇ ਇਲਾਕੇ ਅਤੇ 100 ਸਾਲ ਤੋਂ ਵੱਧ ਸਮੇਂ ਦੋਰਾਨ ਹੁੰਦੇ ਆਏ ਪਹਿਲੇ ਉਤਾਰਿਆਂ ਦੀ ਵਡੀ ਸੰਖ਼ਿਆ ਕਰਕੇ ਕਈ ਉਤਾਰੇ ‘ਬਾਹਰੀ ਪਧਰ’ ਤੇ ਰਹ ਵੀ ਗਏ ਹੋਂਣਗੇ ਪਰ ਗੁਰੂ ਗ੍ਰੰਥ ਸਾਹਿਬ ਸਾਹਮਣੇ ਉਨਾਂ ਸਰੂਪਾਂ ਦਾ ਕੋਮੀ ਰੁਤਬਾ ਘਟ ਗਿਆ। ਉਦਾਹਰਣ ਵਜੋਂ ਅਸੀਂ ਦੇਖ ਸਕਦੇ ਹਾਂ ਕਿ 1909 ਵਿਚ ਛਪੇ ਹੋਏ 100 ਸਾਲ ਪੁਰਾਣੇ ਕਿਸੇ ਗੁਰੂਬਾਣੀ ਦੇ ਗੁਟਕੇ ਦਾ ਰੂਤਬਾ 2010 ਵਿਚ ਛਪੇ ਗੁਰੂ ਗ੍ਰੰਥ ਸਾਹਿਬ ਜੀ ਦੇ ‘ਕੋਮੀ ਰੁਤਬੇ’ ਨਾਲ ਮੇਲ ਨਹੀਂ ਖਾ ਸਕਦਾ। ਸ਼ਬਦ ਗਿਆਨ ਦੇ ਸੋਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਮੀ ਰੁਤਬੇ ਦੇ ਆਲੇ ਦੁਆਲੇ ਹੀ ਕੋਮ ਦੀਆਂ ਭਾਵਨਾਵਾਂ ਜੁੜਦੀਆਂ ਗਈਆਂ।
ਗੁਰੂ ਗ੍ਰੰਥ ਸਾਹਿਬ ਦਾ ਸਰੁਪ ਸ਼ਬਦ ਗਿਆਨ ਨਹੀਂ ਬਲਕਿ ਇਹ ਸ਼ਬਦ ਗਿਆਨ ਦੀ ਪ੍ਰਮਾਣਿਕਤਾ ਦਾ ‘ਭਾਵਨਾਤਮਕ ਸੰਕੇਤ’ ਬਣਿਆ। ਇਸੇ ਤਰਾਂ ਹਰਿਮੰਦਰ ਸਾਹਿਬ ਪਰਿਸਰ ਸ਼ਬਦ ਗਿਆਨ ਦੀ ਇਤਹਾਸਕ ਪਾਠਸ਼ਾਲਾ ਹੀ ਨਹੀਂ ਬਲਕਿ ਸਿੱਖੀ ਦੇ ਸਚੇ ਵਿਵਹਾਰ ਦੇ ਵਿਰਸੇ ਦੀ ਪ੍ਰਮਾਣਿਕਤਾ ਦਾ ‘ਭਾਵਨਾਤਮਕ ਸੰਕੇਤ’ ਬਣਿਆ।ਇਹ ਸੰਕੇਤ ਸ਼ਬਦ ਗਿਆਨ ਅਤੇ ਉਸ ਤੇ ਵਿਵਹਾਰ ਦੀ ਪਛਾਂਣ ਦੇ ਸੰਕੇਤ ਬਣੇ।ਇਹ ਗੁਰੂਆਂ ਜੀ ਦੀ ਦੇਣ ਸਨ। ਇਹ ਦੋਵੇਂ ਭਾਵਨਾਤਮਕ ਸੰਕੇਤ ਵਿਰੋਧੀ ਧਿਰਾਂ ਨੂੰ ਖਟਕਦੇ ਰਹੇ।

6. ਮਨੁਖਤਾ ਦੀ ਭਲਾਈ ਪ੍ਰਤੀ ਅਪਣੇ ਡੂੰਘੇ ਪਿਆਰ, ਮਜ਼ਬੂਤ ਅਹਿਦ ਅਤੇ ਕੜੇ ਸੰਘਰਸ਼ ਦਾ ਸਭ ਤਂ ਵਡਾ ਆਧਾਰ ਸ਼ਬਦ ਗਿਆਨ ਹੀ ਸੀ ਜਿਸ ਦੀ ਨਿਰੋਲਤਾ ਦੀ ਹਿਫ਼ਾਜ਼ਤ ਕਰਣਾ ਗੁਰੂ ਘਰ ਦਾ ਸਭ ਤੌਂ ਵਡਾ ਫੈਸਲਾ ਅਤੇ ਉਪਰਾਲਾ ਸੀ। ਇਕ ਸਮੇਂ ਗੁਰੂ ਹਰਿ ਰਾਇ ਜੀ ਦਾ ਆਪਣੇ ਪੁਤਰ ਰਾਮ ਰਾਇ ਨਾਲੋਂ ਨਾਤਾ ਤੋੜ ਲੈਣਾ ਗੁਰਬਾਣੀ ਪ੍ਰਤੀ ਗੁਰੂ ਘਰ ਦੀ ਪ੍ਰਤੀਬੱਧਤਾ ਦਾ ਸਬੂਤ ਸੀ।ਕਿਉਂਕਿ ਕਹਿਆ ਜਾਂਦਾ ਹੈ ਕਿ ਰਾਮ ਰਾਇ ਨੂੰ ਮੁਗ਼ਲ ਦਰਬਾਰ ਵਿਚ ਗੁਰਬਾਣੀ ਦੇ ਇਕ ਸ਼ਬਦ ‘ਮੁਸਲਮਾਨ’ ਨੂੰ ਜਾਣਬੁਝ ਕੇ ਬਤੌਰ ‘ਬੇਈਮਾਨ’ ਬਿਆਨ ਕਰਣ ਦਾ ਦੋਸ਼ੀ ਪਾਇਆ ਗਿਆ ਸੀ।ਇਹ ਤੱਥ ਇਸ ਗਲ ਦਾ ਸਪਸ਼ਟ ਸਬੂਤ ਹੈ ਕਿ ਗੁਰਬਾਣੀ ਦੇ ਕਲਮਬੱਧ ਹੋਂਣ ਦੇ ਬਾਦ ਵੀ ਗੁਰੂਘਰ ਇਸ ਦੀ ਨਿਰੋਲਤਾ ਅਤੇ ਸੁਰਖਿਆ ਪ੍ਰਤੀ ਸੁਦ੍ਰਿੜ ਸੀ।

7. ਐਸੀਆਂ ਸਾਰੀਆਂ ਸਾਜਿਸ਼ਾਂ, ਮੁਗ਼ਾਲਤਿਆਂ ਦੀ ਸੰਭਾਵਨਾਵਾਂ ਅਤੇ ਗੁੰਜਾਇਸ਼ਾਂ ਨੂੰ ਮਾਤ ਦੇਣ ਲਈ ਹੀ ਗੁਰੂ ਅਰਜਨ ਦੇਵ ਜੀ ਨੇ ਪੋਥੀਆਂ ਦੇ ਬਜਾਏ ਇਕ ਗ੍ਰੰਥ ਦੇ ਸੰਕਲਨ ਅਤੇ ਸੰਪਾਦਨ ਦੀ ਸ਼ੁਰੂਆਤ ਕੀਤੀ ਅਤੇ ਉਨਾਂ ਦੇ ਇਸ ਦੂਰਦਰਸ਼ੀ ਕਦਮ ਨੇ ਸਭ ਤੋਂ ਜਿਆਦਾ ਉਨਾਂ ਅਨਸਰਾਂ ਨੂੰ ਵਿਚਲਿਤ ਕੀਤਾ ਜੋ ਗੁਰਬਾਣੀ ਦੇ ਵਿਰੋਧੀ ਸਨ। ਗੁਰੂ ਅਰਜਨ ਦੇਵ ਜੀ ਦੇ ਇਸ ਕਦਮ ਨੂੰ ਰੋਕਣ ਲਈ ਵਿਰੋਧੀਆਂ ਨੇ ਅਕਬਰ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੁਆਰਾ ਤਿਆਰ ਕੀਤੇ ਜਾ ਰਹੇ ਗ੍ਰੰਥ ਵਿਚ ਇਸਲਾਮ ਵਿਰੋਧੀ ਟਿਪਣੀਆਂ ਹਨ। ਐਸੀਆਂ ਸ਼ਿਕਾਇਤਾਂ ਦੇ ਆਧਾਰ ਤੇ ਉੱਤਰੀ ਖੇਤਰ ਵਿਚ ਆਪਣੇ ਇਕ ਦੋਰੇ ਦੋਰਾਨ (1598 ਦੇ ਆਸਪਾਸ) ਅਕਬਰ ਨੇ ਗੁਰੂਘਰ ਪਾਸੋਂ ਸੰਕਲਨ ਕੀਤੇ ਜਾ ਰਹੇ ਗ੍ਰੰਥ ਨੂੰ ਦੇਖਣ ਦੀ ਕੋਸ਼ਿਸ਼ ਕੀਤੀ। ਜਿਸ ਤੇ ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਅਕਬਰ ਨੂੰ ਗੁਰੂਘਰ ਦੁਆਰਾ ਤਿਆਰ ਕੀਤੇ ਜਾ ਰਹੇ ਗ੍ਰੰਥ ਦੇ ਕੁਝ ਸ਼ਬਦ ਪੜ ਕੇ ਸੁਣਾਏ। ਜਿਨਾਂ ਨੂੰ ਸੁਣਕੇ ਅਕਬਰ ਦਾ ਸ਼ਕ ਦੂਰ ਹੋ ਗਿਆ ਅਤੇ ਗੁਰਬਾਣੀ ਤੋਂ ਕਾਇਲ ਹੋ ਕੇ ਉਸ ਨੇ ਗੁਰੂ ਗ੍ਰੰਥ ਲਈ ਸੋਨੇ ਦੀਆਂ ਇਕਵੰਜਾ ਮੋਹਰਾਂ ਭੇਟ ਕੀਤੀਆਂ। ਇਸ ਦੇ ਨਾਲ ਨਾਲ ਉਸ ਨੇ ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ ਤੇ ਗੁਰੂ ਅਰਜਨ ਦੇਵ ਲਈ ਤਿੰਨ ਸਿਰੋਪੇ ਵੀ ਭੇਟ ਕੀਤੇ ਅਤੇ ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ ਸੋਕਾ ਗ੍ਰਸਿਤ ਉਸ ਇਲਾਕੇ ਦੇ ਲੋਕਾਂ ਦਾ ਸਾਲਾਨਾ ਮਾਲੀਆ ਵੀ ਮੁਆਫ਼ ਕਰ ਦਿਤਾ।ਇਸ ਤਰਾਂ ਆਪਣੀ ਇਸ ਸਾਜਿਸ਼ ਵਿਚ ਵਿਰੋਧੀ ਨਾਕਾਮ ਹੋ ਗਏ। ਵਿਰੋਧੀਆਂ ਦੇ ਇਸ ਕਦਮ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਦੇ ਉਪਰਾਲੇ ( ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਅਤੇ ਸੰਪਾਦਨ) ਵਿਚ ਆਪਣੀਆਂ ਸਾਜਿਸ਼ਾਂ ਦੀਆਂ ਸੰਭਾਵਨਾਵਾਂ ਦਾ ਅੰਤ ਦੇਖ ਰਹੇ ਸੀ ਅਤੇ ਇਸ ਲਈ ਗ੍ਰੰਥ ਦੇ ਹੋ ਰਹੇ ਸੰਕਲਨ ਅਤੇ ਸੰਪਾਦਨ ਦੇ ਮੁਖ਼ਾਲਿਫ਼ ਸਨ।

ਯਾਦ ਰਹੇ ਕਿ ਗੁਰੂ ਅਮਰਦਾਸ ਜੀ ਸਮੇਂ ਵੀ ਗੁਰਬਾਣੀ ਫ਼ਲਸਫ਼ੇ ਤੇ ਨਿਸ਼ਾਨਾ ਸਾਧਣ ਲਈ ਰਾਜ ਸੱਤਾ ਦੇ ਪ੍ਰਭਾਵ ਦਾ ਆਸਰਾ ਲੇਣ ਦਾ ਯਤਨ ਕੀਤਾ ਗਿਆ ਸੀ।ਵਿਰੋਧੀਆਂ ਵਲੋਂ ਅਕਬਰ ਪਾਸ ਕੀਤੀ ਇਕ ਸ਼ਿਕਾਯਤ ਵਿਚ ਗੁਰੂਘਰ ਵਿਰੁਧ ਹਿੰਦੂ ਧਾਰਮਿਕ ਪਰੰਪਰਾਵਾਂ ਭੰਗ ਕਰਣ ਦਾ ਦੋਸ਼ ਲਗਾਇਆ ਗਿਆ ਸੀ। ਅਕਬਰ ਦੇ ਸੱਦੇ ਤੇ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ (ਬਾਦ ਵਿਚ ਗੁਰੂ ਰਾਮਦਾਸ ਜੀ) ਨੂੰ ਅਕਬਰ ਦੇ ਦਰਬਾਰ ਭੇਜ ਕੇ ਬਾਦਸ਼ਾਹ ਨੂੰ ਗੁਰੂਘਰ ਦੇ ਸਿਧਾਂਤਿਕ ਪੱਖ ਦੀ ਨਿਰੋਲਤਾ ਨਾਲੋਂ ਜਾਂਣੂ ਕਰਵਾਇਆ।ਨਤੀਜਤਨ ਗੁਰੂਬਾਣੀ ਵਿਰੁਧ ਛਢਿਆ ਗਿਆ ਵਿਰੋਧੀ ਧਿਰਾਂ ਦਾ ਉਹ ਤੀਰ ਨਿਸ਼ਾਨੇ ਤੋਂ ਚੂਕ ਗਿਆ ਸੀ।
8. ਨਿਰਮਲਿਆਂ ਅਤੇ ਉਦਾਸੀਆਂ ਜਿਹੇ ਅਨਸਰਾਂ ਵਲੋਂ ਸਾਜਿਸ਼ਾਂ ਦੀਆਂ ਤਮਾਮ ਸੰਭਾਵਨਾਵਾਂ ਨੂੰ ਖਤਮ ਕਰਣ ਲਈ ਗੁਰੂ ਅਰਜਨ ਦੇਵ ਜੀ ਨੇ ਪੋਥੀਆਂ ਸਰੁਪਾਂ ਉਪਰ ਗ੍ਰੰਥ ਸਰੁਪ ਨੂੰ ਤਰਜੀਹ ਦਿਤੀ ਅਤੇ ਐਸਾ ਕਰਣ ਦਾ ਮਕਸਦ ਹੀ ਗ੍ਰੰਥ ਨੂੰ ਪੋਥੀਆਂ ਦੇ ਸਰੂਪ ਤੋਂ ਅਲਗ ਕਰਦੇ ਹੋਏ ਉਸ ਨੂੰ ਇਕ ਜ਼ਿਆਦਾ ਪ੍ਰਮਾਣਿਕ, ਸੁਰਖ਼ਿਅਤ ਅਤੇ ਪ੍ਰਭਾਵਸ਼ਾਲੀ ਰੂਪ ਦੇਣਾ ਸੀ। ਇਹ ‘ਇਕ ਕੌਮੀ ਹੋਂਦ ਅਤੇ ਪ੍ਰਭਾਵ’ ਦਾ ਅਤੁਟ ਸੂਤਰ ਵੀ ਸੀ।

9. ਵਿਰੋਧੀਆਂ ਵਲੋਂ ਗੁਰੂ ਅਰਜਨ ਦੇਵ ਜੀ ਦੇ ਇਸ ਕਦਮ ਦਾ ਵਿਰੋਧ ਹੋਇਆ। ਜਦ ਗੁਰ ਪੋਥੀਆਂ (ਗੁਰੂਆਂ ਦੀ ਪ੍ਰਮਾਣਿਕ ਬਾਣੀ) ਸਨ ਤਾਂ ਉਹ ਵਿਰੇਧੀਆਂ ਲਈ ਭੂਤਨੇ ਤੇ ਬੇਤਾਲਿਆਂ ਦੀਆਂ ਪੋਥੀਆਂ ਸਨ ਅਤੇ ਉਹ ਪੋਥੀਆਂ ਦੇ ਵਿਰੋਧੀ ਸਨ ਅਤੇ ਜਿਦੋਂ ਗੁਰ ਪੋਥੀਆਂ ਤੋਂ ਗ੍ਰੰਥ ਬਣਿਆ ਤਾਂ ਪੋਥੀਆਂ ਸਰੁਪਾਂ (ਬਾਣੀ ਦੇ ਨਹੀਂ) ਦੇ ਹਿਮਾਯਤੀ ਹੋ ਗਏ। ੳਨਾਂ ਨੇ ਹੀ ਸਮਾਂ ਪਾ ਕੇ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਤ ਗ੍ਰੰਥ ਅਤੇ ਉਸ ਦੇ ਹੋਰ ਉਤਾਰਿਆਂ ਨੂੰ ਸ਼ਕ ਦੇ ਦਾਇਰੇ ਵਿਚ ਲਿਆਉਣ ਲਈ ਗੁਰੂ ਨਾਨਕ ਦੀਆਂ ਪੋਥੀਆਂ ਤਬਾਹ ਹੋਣ ਦੀਆਂ ਗਲਾਂ ਚਲਾਈਆਂ ਤਾਂ ਕਿ ਗੁਰੂ ਅਰਜਨ ਦੇਵ ਦੁਆਰਾ ਆਪਣੀ ਨਿਗਰਾਣੀ ਹੇਠ ਗੁਰਬਾਣੀ ਦੀ ਹਿਫਾਜ਼ਤ ਲਈ ਕੀਤੇ ਗਏ ਪ੍ਰਬੰਧ ( ਗੁਰੂ ਗ੍ਰੰਥ ਸਾਹਿਬ ਜੀ) ਨੂੰ ਸ਼ਕ ਅਤੇ ਕਿੰਤੂ ਪ੍ਰੰਤੂ ਦੇ ਦਾਇਰੇਆਂ ਵਿਚ ਲਿਆਇਆ ਜਾ ਸਕੇ। ਪਰ ੳਨਾਂ ਦੇ ਹਥ ਨਾਂ ਤਾਂ ਕਾਮਯਾਬੀ ਲਗੀ ਅਤੇ ਨਾਂ ਹੀ ਗੁਰ ਪੌਥੀਆਂ (ਗੁਰੂਆਂ ਦੂਆਰਾ ਪੋਥੀ ਸਰੂਪਾਂ ਵਿਚ ਲਿਖਤ ਅਸਲ ਲਿਖਤਾਂ)
ਕਈਆਂ ਨੇ ਤਾਂ ‘ਭੇਖੀ ਪੇਥੀਆਂ’ ਅਤੇ ‘ਕਚੇ ਗ੍ਰੰਥਾਂ’ ਤਕ ਦਾ ਆਸਰਾ ਲੇਣ ਦਾ ਜਤਨ ਕੀਤਾ ਪਰ ਨਾਕਾਮ ਰਹੇ। ਐਸੀਆਂ ਕਮਜ਼ੋਰ ਸਾਜਿਸ਼ਾਂ ਨੇ 1704 ਦੇ ਬਾਦ ਜ਼ਿਆਦਾ ਜੋਰ ਪਕੜਿਆ।ਪਰ ਸਾਜਿਸ਼ਾਂ ਅਧੀਨ ਕੀਤੇ ਕੱਚੇ ਉਪਰਾਲੇ ਕਦੇ ਗੁਰੂ ਦੇ ਗ੍ਰੰਥ ਸਾਹਮਣੇ ਟਿਕ ਨਾ ਸਕੇ।ਗੁਰੂ ਦੂਆਰਾ ਗ੍ਰੰਥ ਸਾਹਿਬ ਦੇ ਸੰਕਲਨ ਅਤੇ ਸੰਪਾਦਨ ਦਾ ਨਿਸ਼ਾਨਾ ਅਚੂਕ ਸੀ ਜਿਸਨੇ ਸਾਰੇ ਕਚੇ ਆਧਾਰ ਧਰਾਸ਼ਾਈ ਕਰ ਦਿਤੇ।ਅਸੀਂ ਦੇਖ ਸਕਦੇ ਹਾਂ ਕਿ ‘ਸਿੱਖੀ’ ਤੋਂ ਬਾਹਰ ਕੂਝ ਗੁਰੂ ਤਾਂ ਬਣੇਂ ਪਰ ‘ਸਿੱਖੀ’ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕੋਈ ਗੁਰੂ ਨਾ ਬਣ ਸਕਿਆ।

10. ਗੁਰੂ ਅਰਜਨ ਦੇਵ ਜੀ ਨੇ ਆਪਣੇ ਇਸ ਕੰਮ ਨੂੰ ਪਕਾ ਕਰਣ ਲਈ ਜਿਥੇ ਇਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਲੋੜੀੰਦੇ ਉਤਾਰੇ ਵੀ ਕਰਵਾਏ ਉਥੇ ਹੀ ਦੁਜੇ ਪਾਸੇ ਗੁਰੂ ਗ੍ਰੰਥ ਦੀ ਇਕ ਰਸ ਅਤੇ ਪ੍ਰਮਾਣਿਕ ਹੈਸੀਅਤ ਨੂੰ ਸਥਾਪਿਤ ਕਰਣ ਲਈ ਆਪ ਪਹਿਲੀਆਂ ਅਲਗ ਅਲਗ ਗੁਰ ਪੋਥੀਆਂ ਨੂੰ ਵਾਜਿਬ ਟਿਕਾਣੇ ਲਗਾ ਦਿਤਾ।ਇਹ ਬਦਲਾਵ ਸ਼ਬਦ ਗਿਆਨ ਦਾ ਬਦਲਾਵ ਨਹੀਂ ਬਲਕਿ ਇਹ ਸ਼ਬਦ ਗਿਆਨ ਦੇ ਬਚਾਉ ਦਾ ਉਪਾਵ ਸੀ। ਆਦਿ ਬੀੜ ਦੇ ਸੰਕਲਨ ਤੇ ਸੰਪਾਦਨ ਦਾ ਨਿਰਣਾ ਇਕ ਅਕਟ ਸਿਧਾਂਤਕ ਪੈਮਾਨਾ ਤਿਆਰ ਕਰਦੇ ਹੇਏ ਅਲਗ-ਅਲਗ ਪੋਥੀਆਂ ਦੇ ਪ੍ਰਚਲਨ ਨੂੰ ਸਮਾਪਤ ਕਰਣਾ ਹੀ ਤਾਂ ਸੀ ਅਤੇ ਜੇਕਰ ਗੁਰੂ ਐਸਾ ਨਾ ਕਰਦੇ ਤਾਂ ਬੇਸ਼ਕ ਅਜ ਗੁਰੂ ਗ੍ਰੰਥ ਦੇ ਹਮਮਨਸਬ ਕਈ ਹੋਰ ਪੋਥੀਆਂ ਹੁੰਦੀਆ ਅਤੇ ਨਾਲ ਹੀ ਉਨਾਂ ਤੇ ਚਲਣ ਵਾਲੇ ਅਲਗ ਅਲਗ ਧੜੇ ਅਤੇ ਉਨਾਂ ਦੇ ਦਾਵੇਦਾਰ।

11. ਗੁਰੂ ਅਰਜਨ ਦੇਵ ਜੀ ਦੇ ਗੁਰ ਪੋਥੀਆਂ ਤੋ ਇਕ ਗ੍ਰੰਥ ਦੇ ਸੰਪਾਦਨ ਦੀ ਮਨਸ਼ਾ ਹੀ ਅਲਗ ਅਲਗ ਪੋਥੀਆਂ ਸਵਰੂਪਾਂ ਤੋਂ ਪੈਦਾ ਹੋਣ ਵਾਲੇ ਸੰਭਾਵਿਤ ਖ਼ਤਰਿਆਂ ਨੂੰ ਦਰ ਕਿਨਾਰ ਕਰਣਾ ਸੀ।। ਸਿੱਖੀ ਦੇ ਫੈਲਾਉ ਅਤੇ ਕੇਵਲ ਇਕੋ ਗ੍ਰੰਥ ਹੋਣ ਦੀ ਸੂਰਤ ਨਾਲ ਜੁੜੇ ਨੁਕਤਿਆਂ/ਖ਼ਤਰਿਆਂ ਦੇ ਮੱਧੇ ਨਜ਼ਰ ਕਈ ੳਤਾਰੇ (ਵੀ ਕਰਵਾਏ ਗਏ।ਗੁਰੂ ਦੀ ਇਸ ਸੂਝਬੂਝ ਤੋਂ ਪ੍ਰੇਸ਼ਾਨ ਹੋਏ ਵਿਰੋਧੀਆਂ ਨੇ ਸਮਾਂ ਬੀਤਣ ਤੇ ਗੁਰੂ ਗ੍ਰੰਥ ਨੂੰ ਲੇ ਕੇ ਪੋਥੀਆਂ ਦੇ ਨਾਂ ਤੇ ਰੋਣਾ ਆਰੰਭ ਕੀਤਾ। ਇਹ ਰੋਣਾ ਦਰਅਸਲ ਗੁਰੂ ਅਰਜਨ ਜੀ ਦੀ ਸੂਝਬੂਝ ਹੱਥੋਂ ਹਾਰੇ ਕੁਝ ਵਿਰੋਧੀ ਧਿਰਾਂ ਦਾ ਰੋਣਾਂ ਸੀ ਜਿਨਾਂ ਦੀਆਂ ਅਖਾਂ ਦੇ ਅਥਰੂ ਅਜ ਵੀ ਕੁਝ ਚਿੰਤਕਾਂ ਨੂੰ ਭਰਮਾਉਂਦੇ ਹਨ।
ਮੂਢਲੀ ਹਥ ਲਿਖਤ ਵਿਚ ਹੀ ਤਾਂ ਸੁਭਾਵਿਕ ਤੌਰ ਤੇ ਸੋਧਾਂ ਅਤੇ ਇੰਦਰਾਜਾਂ ਦੀ ਤਦਾਦ ਜ਼ਿਆਦਾ ਹੂੰਦੀ ਹੈ ਵਿਸ਼ੇਸ਼ ਤੌਰ ਤੇ ਉਸ ਸਥਿਤੀ ਵਿਚ ਜਿਸ ਵੇਲੇ ਕਿਸੇ ਰਚਨਾ ਨੂੰ ਵਡੀ ਪਧਰ ਤੇ ਪਹਲੀ ਵਾਰ ਬੜੇ ਡੂੰਗੇ ਸੋਚ ਵਿਚਾਰ ਨਾਲ ਵਿਸ਼ੇਸ਼ ਤਰਤੀਬ ਦਿੰਦੇ ਹੋਏ ਸੰਕਲਤ ਤੇ ਸੰਪਾਦਤ ਕੀਤਾ ਜਾ ਰਿਹਾ ਹੋਵੇ। ਇਸ ਸਥਿਤੀ ਵਿਚ ਰੱਦੋ-ਬਦਲ ਅਤੇ ਇੰਦਰਾਜ ਮੌਲਿਕਤਾ ਅਤੇ ਗੰਭੀਰ ਸੌਚ ਵਿਚਾਰ ਦੇ ਪ੍ਰਤੀਕ ਹੂੰਦੇ ਹਨ ਜੋ ਅਗਲੇ ਹਥ ਉਤਾਰਿਆਂ ਵਿਚ ਆਮ ਤੋਰ ਤੇ ਘਟ ਹੂੰਦੇ ਹਨ। ਗੁਰੂ ਦੀ ਹੱਥੀ ਤਸਦੀਕ ਸ਼ੁਦਾ ਇਹ ਮੌਲਿਕਤਾ ਸਾਨੂੰ ਕਰਤਾਰ ਪੁਰੀ ਬੀੜ ਵਿਚ ਮਿਲਦੀ ਹੈ ਜਿਸ ਦੇ ਇਕ ਅਗਲੇ ਪ੍ਰਮਾਣਿਕ ਉਤਾਰੇ (ਦਮਦਮੀ ਬੀੜ) ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਈ ਸੀ।ਇਹੀ ਮੋਜੂਦਾ ਸਰੁਪਾਂ ਦੇ ਅਸਲ ਪੈਮਾਨੇ ਹਨ। ਕਰਤਾਰ ਪੁਰੀ ਬੀੜ ਅਤੇ ਦਮਦਮੀ ਬੀੜ ਹੀ ਬਾਦ ਦੇ ਉਤਾਰਿਆਂ ਲਈ ਮੁਢਲੀ ਕਸਵਟੀ ਹਨ।ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਵਰੁਪ (ਬਾਣੀ) ਇਸ ਕਸਵਟੀ ਤੇ ਪੂਰਾ ਉਤਰਦਾ ਹੈ।

ਗੁਰੂਆਂ ਦੀ ਸੂਝਬੂਝ (ਗੁਰੁ ਗ੍ਰੰਥ ਸਾਹਿਬ ਜੀ) ਦੇ ਮੁਕਾਬਲੇ ਪੋਥੀਆਂ ਦੇ ਨਾਂ ਤੇ ਰੋਣਾ ਤਾਂ ਨਿਰਮਲਿਆਂ ਅਤੇ ਉਦਾਸੀਆਂ ਵਰਗੇ ਅਨਸਰਾਂ ਦੀ ਬਦਹਵਾਸੀ ਸੀ।ਉਨਾਂ ਦੀ ਬਦਹਵਾਸੀ ਨੂੰ ਲੈ ਕੇ ਹੂਣ ਕਿਸੇ ਨੂੰ ਆਪਣੇ ਹੋਸ਼ੋ ਹਵਾਸ ਨਹੀਂ ਗਵਾਣੇ ਚਾਹੀਦੇ। ਗੁਰੂ ਅਰਜਨ ਦੇਵ ਜੀ ਨੇ ਸੋਚ ਸਮਝ ਕੇ ਹੀ ਗੁਰ ਪੋਥੀਆਂ ਸਵਰੂਪਾਂ ਨੂੰ (ਬਾਣੀ ਨੂੰ ਨਹੀ) ਆਪ ਕਿਸੇ ਵਾਜਿਬ ਤਰੀਕੇ (ਜਿਸ ਨੂੰ ਵੀ ਗੁਰੂ ਨੇ ਬੇਹਤਰ ਸਮਜਿਆ) ਨਾਲ ਦਰ ਕਿਨਾਰ ਕੀਤਾ ਸੀ ਅਤੇ ਇਸੇ ਵਿਚ ਇਸ ਸਵਾਲ ਦਾ ਜਵਾਬ ਹੈ ਕਿ ਗੁਰ ਪੋਥੀਆਂ ਕਿਥੇ ਗਈਆਂ?

ਇਹ ਗੁਰੂ ਦੇ ਆਪਣੇ ਅਧਿਕਾਰ ਖੇਤਰ ਦੀ ਗਲ ਸੀ ਨਾ ਕਿ ਕਿਸੇ ਦੀ ਇਜਾਜ਼ਤ ਦੀ।ਅਗਸਤ 1604 ਨੂੰ ਗੁਰੂ ਅਰਜਨ ਦੇਵ ਜੀ ਦੁਆਰਾ ਆਪ ਹਰਮੰਦਰ ਸਾਹਿਬ ਵਿਚ ਗੁਰ ਪੋਥੀਆਂ ਦੇ ਬਜਾਏ ਗੁਰੂ ਗ੍ਰੰਥ ਸਾਹਿਬ ਜੀ (ਕਰਤਾਰ ਪੁਰੀ ਬੀੜ, 1616) ਦਾ ਪ੍ਰਕਾਸ਼ ਕਰਣਾ ਇਸ ਦਾ ਸਭ ਤੋਂ ਵਡਾ ਸਬੂਤ ਹੈ।ਜਿਸਦੇ ਸਦਕੇ ਹੀ ਸ਼ਤਾਬਦੀਆਂ ਤੋਂ ਅਸੀਂ ‘ਪੇਥੀਆਂ ਵਾਲੇ’ ਬਜਾਏ ‘ਇਕੋ ਗੁਰੂ ਵਾਲੇ’ ਅਤੇ ‘ਇਕ ਕੋਮ’ ਦੇ ਰੁਪ ਵਿਚ ਜਾਣੇਂ ਜਾਂਦੇ ਰਹੇ, ਹਾਂ ਅਤੇ ਰਹਾਂਗੇ।
ਹਰਦੇਵ ਸਿੰਘ,ਜੰਮੂ
0191-09419184990
preety kaur
preety kaur
super moderator
super moderator

Posts : 458
Reputation : 71
Join date : 01/05/2012
Age : 37
Location : mohali

Back to top Go down

Announcement Re: ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ-ਸੰਪਾਦਨ ਅਤੇ ਵਿਰੋਧੀ ਧਿਰਾਂ’

Post by Sponsored content


Sponsored content


Back to top Go down

Back to top


 
Permissions in this forum:
You cannot reply to topics in this forum